JPB NEWS 24

Headlines
Last hope welfare society celebrated diwali with patients, distributed fruits and medicines

ਲਾਸਟ ਹੋਪ ਵੈਲਫੇਅਰ ਸੋਸਾਇਟੀ ਨੇ ਮਰੀਜ਼ਾਂ ਨਾਲ ਦੀਵਾਲੀ ਮਨਾਈ, ਫਲ ਅਤੇ ਦਵਾਈਆਂ ਵੰਡੀਆਂ

ਜਤਿਨ ਬੱਬਰ – ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਹਰ ਸਾਲ ਮਨਾਈ ਜਾ ਰਹੀ ਫਰੂਟ ਦੀਵਾਲੀ ਇਸ ਸਾਲ 1/11/2024 ਨੂੰ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਫਰੂਟ ਅਤੇ ਦਵਾਈਆਂ ਵੰਡ ਕੇ ਮਨਾਈ ਗਈ।
ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਆਪਣੇ ਘਰਾਂ ਵਿੱਚੋਂ ਫਲ ਫਰੂਟ , ਬਿਸਕੁਟ , ਪਾਣੀ, ਜੂਸ ਦਵਾਇਆਂ ਅਤੇ ਬਹੂਤ ਸਾਰਾ ਹੋਰ ਸਮਾਨ ਡੋਨੇਟ ਕੀਤਾ ਗਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਇਸ ਮੌਕੇ ਤੇ ਜਨਰਲ ਲਖਵਿੰਦਰ ਸਿੰਘ ਵੋਹਰਾ, ਗੁਰਵਿੰਦਰ ਸਿੰਘ ਜੱਜ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਵੰਸ਼ ਸਿੰਘ, ਅਮਨਦੀਪ ਸਿੰਘ, ਸੰਦੀਪ ਯਾਦਵ,ਹਿਤਾਂਸ਼ ਮਹਾਜਨ, ਪ੍ਰਕਾਸ਼ ਕੋਰ, ਪਰਵਿੰਦਰ ਕੌਰ, ਪਰਮਜੀਤ ਕੌਰ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸੇਵਾ ਨਿਭਾਈ ਗਈ।

 

ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਹਰੇਕ ਸਾਲ ਓਹਨਾਂ ਦੀ ਐਨਜੀਓ ਵੱਲੋਂ ਫਰੂਟ ਦੀਵਾਲੀ ਮਨਾਈ ਜਾਂਦੀ ਹੈ।

ਜਿੱਸ ਅਧੀਨ ਸੜਕਾਂ ਤੇ ਬੇਘਰ, ਬੇਸਹਾਰਾ, ਲੋੜਵੰਦ ਲੋਕਾਂ ਅਤੇ ਸਿਵਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਫਰੂਟ ਅਤੇ ਦਵਾਈਆਂ ਵੰਡ ਦਿਵਾਲੀ ਮਨਾਈ ਜਾਂਦੀ ਹੈ ਅਤੇ ਸਮਾਜ ਨੂੰ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈ।