JPB NEWS 24

Headlines

ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 75ਵੀਂ ਬਰਸੀ ਮੌਕੇ ਤੇ ਕੀਤੇ ਸ਼ਰਧਾ ਦੇ ਫੁਲ ਭੇਂਟ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵਲੋ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਦਿਵਸ ਦੇ ਮੌਕੇ ਕਾਂਗਰਸ ਭਵਨ ਜਲੰਧਰ ਵਿਖੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 75ਵੀਂ ਬਰਸੀ ਮੌਕੇ ਤੇ ਕੀਤੇ ਸ਼ਰਧਾ ਦੇ ਫੁਲ ਭੇਂਟ

ਜਲੰਧਰ : ਅੱਜ ਮਿਤੀ 30-01-2023 ਦਿਨ ਸੋਮਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ ਅਨੁਸਾਰ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵਲੋ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਦਿਵਸ ਦੇ ਮੌਕੇ ਕਾਂਗਰਸ ਭਵਨ ਜਲੰਧਰ ਵਿਖੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਗਿਆ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 75ਵੀਂ ਬਰਸੀ ਮੌਕੇ ਤੇ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ ।


ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਜੀ ਵਲੋ ਕੰਨਿਆਕੁਮਾਰੀ ਤੋ ਸ਼ੁਰੂ ਹੋ ਕੇ ਦੇਸ਼ ਦੇ ਵੱਖ ਵੱਖ ਰਾਜਾਂ ਤੋ ਹੁੰਦੇ ਹੋਏ ਸ਼੍ਰੀਨਗਰ ਤੱਕ 3750 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਜੋ ਕਿ ਇਕ ਇਤਿਹਾਸਿਕ ਯਾਤਰਾ ਸਾਬਿਤ ਹੋਈ ਤੇ ਹਰ ਇਕ ਸੂਬੇ ਵਿਚ ਇਸ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ । ਸ਼੍ਰੀ ਰਾਹੁਲ ਗਾਂਧੀ ਵਲੋਂ ਭ੍ਰਿਸ਼ਟਾਚਾਰ, ਬੇਰੋਜਗਾਰੀ ਤੇ ਮਹਿੰਗਾਈ ਦੇ ਖਿਲਾਫ ਇਹ ਯਾਤਰਾ ਕਢੀ ਗਈ ਸੀ ਜੋ ਕਿ ਪੂਰੀ ਤਰਾਂ ਨਾਲ ਕਾਮਯਾਬ ਸਾਬਿਤ ਹੋਈ । ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ 2024 ਵਿਚ ਦੇਸ਼ ਦੀ ਜਨਤਾ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੀ ਹੈ ਕਿਉਕਿ ਦੇਸ਼ ਦੀ ਜਨਤਾ ਭ੍ਰਿਸ਼ਟਾਚਾਰ, ਗਰੀਬੀ,ਬੇਰੋਜਗਾਰੀ, ਮਹਿੰਗਾਈ ਤੋ ਤੰਗ ਆ ਚੁੱਕੀ ਹੈ ।
ਰਜਿੰਦਰ ਬੇਰੀ ਨੇ ਕਿਹਾ ਕਿ ਸ਼੍ਰੀ ਮਹਾਤਮਾ ਗਾਂਧੀ ਜੀ ਦਾ ਦੇਸ਼ ਨੂੰ ਆਜਾਦ ਕਰਵਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ ਅੱਜ ਅਸੀਂ ਸਭ ਇਸ ਆਜਾਦੀ ਦਾ ਆਨੰਦ ਮਾਣ ਰਹੇ ਹਾਂ ।
ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਸੀਨੀਅਰ ਉਪ ਪ੍ਰਧਾਨ ਮਨੋਜ ਕੁਮਾਰ ਮਨੂੰ ਬੜਿੰਗ, ਸੰਜੂ ਅਰੋੜਾ, ਰਮੇਸ਼ ਗਰੇਵਾਲ, ਸ਼ੀਤਲ ਢਿਲੋ, ਜਗਜੀਤ ਸਿੰਘ ਕੰਬੋਜ, ਹਰੀਸ਼ ਢੱਲ, ਕੰਚਨ ਠਾਕੁਰ, ਮਹਿਲਾ ਕਾਂਗਰਸ, ਵਿਨੋਦ ਖੰਨਾ ਸੇਵਾ ਦਲ, ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਨਿਸ਼ਾਂਤ ਗਈ, ਅੰਕਿਤ ਘਈ, ਜਗਦੀਸ਼ ਕੁਮਾਰ ਦਕੋਹਾ, ਜਗਦੀਸ਼ ਰਾਮ ਸਮਰਾਏ, ਬਲਰਾਜ ਠਾਕੁਰ, ਡਾ ਜਸਲੀਨ ਸੇਠੀ, ਪਲਨੀ ਸਵਾਮੀ, ਜਾਬਰ ਖਾਨ, ਸੁਖਵਿੰਦਰ ਪਾਲ ਮਿੰਟੂ, ਮਧੂ ਰਚਨਾ, ਕਰਨ ਖੁਲਰ, ਆਸ਼ਾ ਅਗਰਵਾਲ, ਆਸ਼ਾ ਸਹੋਤਾ, ਰਣਜੀਤ ਰਾਣੋ, ਯਸ਼ਪਾਲ ਸ਼ਫਰੀ, ਡਾ ਸ਼ਸ਼ੀ ਕਾਂਤ, ਹਰਪਾਲ ਮਿੰਟੂ, ਰਵੀ ਬਗਾ ਰਾਜੀਵ ਬਬੂ, ਨਵਨ ਸੇਠੀ, ਅਜੇ ਕੁਮਾਰ, ਰਮੇਸ਼, ਸੁਧੀਰ ਘੁਗੀ, ਚੁੰਨੀ ਲਾਲ, ਪ੍ਰੇਮ ਸੈਣੀ, ਸ਼ੈਰੀ ਮਕੜ, ਦੀਪਕ ਟੈਲਾ, ਮਨੋਜ ਬੇਰੀ, ਪਾਸ਼ੀ ਦਕੋਹਾ, ਆਨੰਦ ਬਿਟੂ, ਕਰਨ ਮਲਹੀ, ਹਰਲਗਨ ਸਿੰਘ, ਗੁਰਪ੍ਰੀਤ ਸਿੰਘ ਸਿਧੂ, ਮੀਨੂੰ ਬਗਾ, ਰਾਜਨ ਕੁਮਾਰ, ਸੁਰਜੀਤ ਕੌਰ, ਗੁਰਕ੍ਰਿਪਾਲ ਭਟੀ, ਰਵਿੰਦਰ ਸਿੰਢ ਲਾਡੀ, ਨਿਰਮਲ ਸਿੰਘ, ਸੰਜੇ ਸੋਨਕਰ, ਲੇਖ ਰਾਜ ਸੂਰਜ ਪ੍ਰਕਾਸ਼ ਲਾਡੀ, ਜਤਿੰਦਰ ਮਾਰਸ਼ਲ, ਰਜਿੰਦਰ ਨੀਟਾ, ਹਰੀਕਾਂਤ ਯਾ, ਕਮਲ ਸਿੰਘ ਰਿਤੇਸ਼ ਕੁਮਾਰ ਜਗਦੀਪ, ਯਸ਼ ਪਹਿਲਵਾਨ, ਨਿਤਿਨ ਅਰੋੜਾ, ਰਿਤੂ ਭਟੀ, ਨਵਦੀਪ ਜਰੇਵਾਲ, ਜਗਦੀਪ ਸੋਨੂੰ ਸੰਧਰ, ਭਾਰਤ ਭੂਸ਼ਨ, ਰਸ਼ਪਾਲ ਜਖੂ, ਗਗਨ ਮਲਹੋਤਰਾ, ਪਵਨ ਕੌਸ਼ਲ, ਰਵਿੰਦਰ ਸਿੰਘ, ਅਮਰੀਕ ਸਿੰਘ ਕੇ ਪੀ, ਮਨੂੰ ਗਾਚੀ ਕੈਂਟ, ਹਰਪਾਲ ਸਿੰਘ ਸੰਧੂ, ਹਰਜੀਤ ਸਿੰਘ, ਰਵਿੰਦਰ ਰਵੀ ਮੌਜੂਦ ਸਨ ।