JPB NEWS 24

Headlines
Mahendra bhagat victory proves the strength of aam aadmi party in punjab: Jasvir bittu

ਮਹਿੰਦਰ ਭਗਤ ਦੀ ਜਿੱਤ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ (ਮਜਬੂਤੀ) ਨੂੰ ਸਿੱਧ ਕੀਤਾ : ਜਸਵੀਰ ਬਿੱਟੂ

ਜਤਿਨ ਬੱਬਰ – ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਦੀ ਵੱਡੀ ਤੇ ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਆਪ ਆਗੂ ਪ੍ਰਧਾਨ ਜਸਵੀਰ ਬਿੱਟੂ ਤੇ ਸਾਥੀਆਂ ਵੱਲੋਂ ਵਡਾਲਾ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜਿੱਤ ਦੀ ਖੁਸ਼ੀ ‘ਚ ਵਡਾਲਾ ‘ਚ ਆਗੂਆਂ ਨੇ ਲੱਡੂ ਵੰਡ ਕੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ । ਜਸਵੀਰ ਬਿੱਟੂ ਨੇ ਕਿਹਾ ਕਿ ਮਹਿੰਦਰ ਭਗਤ ਜੀ ਦੀ ਇਸ ਜਿੱਤ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮਜਬੂਤੀ ਕਾਇਮ ਹੈ ਤੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਜਸਵੀਰ ਬਿੱਟੂ ਵੱਲੋਂ ਵਡਾਲਾ ‘ਚ ‘ਆਪ’ ਵਰਕਰਾਂ ਨਾਲ ਮਨਾਈ ਜਿੱਤ ਦੀ ਖੁਸ਼ੀ ਮੌਕੇ ਕੀਤਾ ਗਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਸਵੀਰ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੜੀ ਇਸ ਚੋਣ ‘ਚ ਮਿਲੀ ਇਕਤਰਫਾ ਤੇ ਵੱਡੀ ਜਿੱਤ ‘ਤੇ ਪਾਰਟੀ ਹਾਈਕਮਾਂਡ ਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਜਿੱਤ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤੋਂ ਲੋਕ ਬਹੁਤ ਖੁਸ਼ ਹਨ । ਇਸੇ ਕਾਰਨ ਜਨਤਾਂ ਨੇ ਵਿਰੋਧੀ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਜਸਵੀਰ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਜ਼ਿਮਨੀ ਚੋਣਾਂ ਦੌਰਾਨ ਕੀਤੀ ਗਈ ਸਖ਼ਤ ਮਿਹਨਤ ਰੰਗ ਲਿਆਈ ਹੈ । ਇਸ ਮੌਕੇ ਵਿਜੈ ਕੁਮਾਰ ਕਾਕਾ,ਜਗਦੀਸ਼ ਲਾਲ,ਰਮਨ ਚੋਪੜਾ,ਰਾਮ ਕਿਸ਼ਨ,ਵਿਨੋਦ ਕੁਮਾਰ,ਲਖਵੀਰ ਕੈਲੇ,ਕਮਲਜੀਤ, ਪਰਮਜੀਤ ਪੰਮਾ,ਅਮਨਦੀਪ ਸ਼ਨੀ,ਰਾਜਪਾਲ,ਬਖਸ਼ੋ,ਗੀਤਾ ਰਾਣੀ,ਕੁਲਵਿੰਦਰ ਕੁਮਾਰੀ, ਕਿਰਨ ਕੁਮਾਰੀ, ਭੋਲੀ, ਦੇਬੋ,ਸਰਸ ਕੈਲੇ,ਆਦਿ ਹਾਜ਼ਰ ਸਨ।