ਮਾਲਾਬਾਰ ਗੋਲਡ ਮਾਡਲ ਟਾਊਨ ਜਲੰਧਰ ਵਿਖੇ ਰਸ਼ਮੀ ਨਿਮਤਰਿਤ ਈਵੈਂਟ ਕਰਵਾਇਆ ਗਿਆ.
ਜਿਸ ਵਿੱਚ ਫਾਦਰ ਡੇ ਦੇ ਮੌਕੇ ਤੇ My Dady my super hero ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਸ਼ਹਿਰ ਦੀਆਂ ਮਹਾਨ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋਂ ਹਾਜ਼ਰੀ ਭਰੀ ਗਈ.
ਜਿਹਨਾਂ ਨੇ ਅਪਣੀ ਜਾਨ, ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਜ ਲਈ ਬਾਖੂਬੀ ਸੇਵਾ ਨਿਭਾਈ ਅਤੇ ਅੱਜ ਤੱਕ ਨਿਰੰਤਰ ਨਿਭਾ ਰਹੇ ਹਨ. ਉਹਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ.
ਜਿਸ ਵਿੱਚ ਆਖਰੀ ਉਮੀਦ NGO ਦੀ ਸਮੁੱਚੀ ਟੀਮ ਵੱਲੋਂ ਲੋਕਾਂ ਨੂੰ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ.
NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵਲੋ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਮਾਜ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ ਗਈ.