ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ
ਜਲੰਧਰ ( ਜੇ ਪੀ ਬੀ ਨਿਊਜ਼ 24 ) : ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਤਿਗੁਰੂ ਕਬੀਰ ਸਭਾ, ਕਬੀਰ ਬਿਹਾਰ ਬਸਤੀ ਬਾਵਾ ਖੇਲ ਦੀ ਤਰਫੋਂ ਸਤਿਗੁਰੂ ਕਬੀਰ ਮੰਦਰ ਬਸਤੀ ਬਾਵਾ ਖੇਲ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਪ੍ਰਦੇਸ਼ ਭਾਜਪਾ ਦੇ ਬੁਲਾਰੇ ਮਹਿੰਦਰ ਭਗਤ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਤਿਗੁਰੂ ਕਬੀਰ ਮੰਦਿਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਸੰਗਤ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਲੰਗਰ ਲਗਾਏ ਗਏ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਕਬੀਰ ਮੰਦਰ ਵਨੀਤ ਧੀਰ ਪਬਲਿਕ ਸਿਟੀ, ਨਿਊ ਰਾਜਨਗਰ, ਅਰਜੁਨ ਟੈਂਟ ਹਾਊਸ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਰੋਡ, ਆਰੀਆ ਸਮਾਜ ਮੰਦਰ, ਬੇਰੀਆ ਵਾਲਾ ਸਕੂਲ, ਰਾਜ ਨਗਰ ਰੋਡ, ਕਟੇੜਾ ਮੁਹੱਲਾ ਤੋਂ ਸ਼ੁਰੂ ਹੋ ਕੇ ਵਾਪਸ ਮੰਗਤਰਾਮ ਬੈਂਕ ਕਲੋਨੀ ਵਿਖੇ ਸਮਾਪਤ ਹੋਇਆ। ਕਬੀਰ ਨੇ ਮੰਦਰ ਪਰਿਸਰ ਵਿਚ ਆ ਕੇ ਸਮਾਪਤੀ ਕੀਤੀ। ਇਸ ਮੌਕੇ ਬਿੱਲਾ ਰਾਮ ਪ੍ਰਧਾਨ, ਚੇਅਰਮੈਨ ਸੋਮਨਾਥ ਸੰਦਲ, ਰਾਮ ਲਾਲ ਪਾਠੀ, ਵਿਨੋਦ ਬੌਬੀ, ਓਮ ਪ੍ਰਕਾਸ਼ ਕਾਕਾ, ਮਹਿੰਦਰ ਪਾਲ, ਸਿਕੰਦਰ ਲਾਲ, ਮਨੋਹਰ ਲਾਲ, ਮੰਗਤ ਰਾਮ, ਜਗਦੀਸ਼ ਚੰਦਰ, ਕੀਤੀ ਲਾਲ ਆਦਿ ਹਾਜ਼ਰ ਸਨ |