PAP ਚੌਕ ਜਾਮ ਕਰਨ ਤੋਂ ਬਾਅਦ ਹੁਣ ਇਸ ਦਿਨ ਪਿੰਡ ਧੰਨੋਵਾਲੀ ਨੇੜੇ ਹਾਈਵੇ ਤੇ ਰੇਲਵੇ ਜਾਮ ਕਰਨ ਦਾ ਐਲਾਨ
ਜਲੰਧਰ,1ਜਨਵਰੀ (PUNJAB DAINIK NEWS ) ਲਤੀਫ਼ਪੁਰਾ ਦੇ ਮਸਲੇ ਦੇ ਨਿਪਟਾਰੇ ਲਈ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਧਾਰਨ ਕੀਤੇ ਗਏ ਲੋਕ ਵਿਰੋਧੀ ਰਵੱਈਏ ਦੇ ਖਿਲਾਫ਼ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕਾਂ ਵਲੋਂ 3 ਘੰਟੇ ਸਥਾਨਕ ਪੀਏਪੀ ਚੌਕ ਵਿਖੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਤੀਫ਼ਪੁਰੇ ਦਾ ਉਜਾੜਾ ਇਮਰੂਵਮੈਂਟ ਟਰੱਸਟ ਵਲੋਂ ਵੱਡੇ ਮੁਨਾਫੇ ਕਮਾਉਣ ਲਈ ਸਿਆਸਤਦਾਨਾਂ ਤੇ ਮਾਫ਼ੀਆ ਨਾਲ ਮਿਲ ਕੇ ਕੀਤਾ ਗਿਆ ਹੈ।ਜੇਕਰ ਇਸਦੀ ਜਾਂਚ ਕਰਵਾਈ ਜਾਵੇ ਤਾਂ ਵੱਡੇ ਪੱਧਰ ਉੱਤੇ ਘਪਲੇਬਾਜ਼ੀ ਸਾਹਮਣੇ ਨਿਕਲ ਕੇ ਆਏਗੀ। ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਪੱਕੇ ਵਸਨੀਕ ਦਾ ਅਧਿਕਾਰ ਦਿੰਦੀ। ਪ੍ਰਸ਼ਾਸਨ ਨੇ ਲੋੜ ਤੋਂ ਵੱਧ ਘਰ ਢਾਹ ਕਿ ਲੋਕਾਂ ਨੂੰ ਠੰਡ ‘ਚ ਰਹਿਣ ਲਈ ਮਜ਼ਬੂਰ ਕੀਤਾ ਹੈ।
ਸਮਾਪਤੀ ਵੇਲੇ ਜਗਤਾਰ ਸਿੰਘ ਸੰਘੇੜਾ ਚੇਅਰਮੈਨ ਇੰਮਰੂਵਮੈਂਟ ਟਰੱਸਟ ਵਲੋਂ ਹੋਰ ਥਾਂ ਫ਼ਲੈਟ ਦੇਣ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਆਗੂਆਂ ਨੇ ਅਗਲੇ ਸਖ਼ਤ ਸੰਘਰਸ਼ ਦਾ ਐਲਾਨ ਕਰਦਿਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਜਾੜੇ ਵਾਲੀ ਜਗ੍ਹਾ ਉੱਪਰ ਹੀ ਪੀੜਤ ਲੋਕਾਂ ਦਾ ਮੁੜ ਵਸੇਬਾ ਨਾ ਕੀਤਾ,ਉਹਨਾਂ ਦੇ ਹੋਏ ਨੁਕਸਾਨ ਤਾਂ ਮੁਆਵਜ਼ਾ ਨਾ ਦਿੱਤਾ ਅਤੇ ਗਾਲੀ ਗਲੋਚ ਤੇ ਵਧੀਕੀ ਕਰਨ ਵਾਲੇ ਡੀ.ਸੀ.ਪੀ. ਤੇਜਾ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਧੰਨੋ ਵਾਲੀ ਨੇੜੇ 4 ਘੰਟੇ ਲਈ ਹਾਈਵੇ ਅਤੇ ਰੇਲਵੇ ਜਾਮ ਕੀਤਾ ਜਾਵੇਗਾ।ਇਸ ਮੌਕੇ ਮੋਰਚੇ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਸੰਤੋਖ ਸਿੰਘ ਸੰਧੂ,ਜਥੇਦਾਰ ਕਸ਼ਮੀਰ ਸਿੰਘ,ਕਸ਼ਮੀਰ ਸਿੰਘ ਘੁੱਗਸ਼ੋਰ,ਡਾਕਟਰ ਗੁਰਦੀਪ ਸਿੰਘ ਭੰਡਾਲ,ਮਹਿੰਦਰ ਸਿੰਘ ਬਾਜਵਾ, ਹਰਜਿੰਦਰ ਕੌਰ, ਬਲਜਿੰਦਰ ਕੋਰ,ਪਰਮਿੰਦਰ ਸਿੰਘ ਬਾਜਵਾ,ਹੰਸ ਰਾਜ ਪੱਬਵਾਂ, ਜਸਵੀਰ ਕੌਰ ਜੱਸੀ, ਮੰਗਲਜੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਬੈਂਸ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ,ਪਿੰਦਰਪਾਲ ਕੌਰ,ਆਰ.ਐੱਮ.ਪੀ.ਆਈ.ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬਲਵਿੰਦਰ ਕੌਰ,ਪਰਮਵੀਰ ਕੌਰ, ਬਲਕਾਰ ਸਿੰਘ, ਨਛੱਤਰ ਸਿੰਘ, ਗੁਰਦੀਪ ਸਿੰਘ,ਮਿੰਦਰ ਸਿੰਘ, ਕੁਲਵੀਰ ਸਿੰਘ, ਰਛਪਾਲ ਸਿੰਘ,ਅਮਨ ਸ਼ਰਮਾ, ਮਨਿੰਦਰ ਸਿੰਘ, ਬਲਬੀਰ ਸਿੰਘ ਚੀਮਾ, ਬਲਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।