ਪਿੰਡ ਜੈਤੇਵਾਲੀ ਵਿਖੇ ਕਰਵਾਇਆ ਗਿਆ 12ਵਾਂ ਕਬੂਤਰਬਾਜ਼ੀ ਮੁਕਾਬਲਾ
ਜਲੰਧਰ ( ਜੇ ਪੀ ਬੀ ਨਿਊਜ਼ 24 ) : ਜੈਤੇਵਾਲੀ ਵਿਖੇ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਨੌਜਵਾਨ ਸਭਾ ਪਿੰਡ ਜੈਤੇਵਾਲੀ ਵੱਲੋਂ 108 ਸੰਤ ਰਿਖੀ ਰਾਮ ਮਹਾਰਾਜ ਜੀ ਦੀ ਯਾਦ ਵਿਚ ਸਵ. ਬਿੰਦਾ ਔਜਲਾ ਨੂੰ ਸਮਰਪਿਤ 12ਵਾਂ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 7 ਵਜੇ ਸ਼ੁਰੂ ਕੀਤੇ ਗਏ ਕਬੂਤਰਬਾਜ਼ੀ ਮੁਕਾਬਲਿਆਂ ਵਿੱਚ 106 ਕਬੂਤਰ ਉਡਾਏ ਗਏ । ਸ਼ਾਮ 6 ਵਜੇ ਤੱਕ ਚੱਲੇ ਮੁਕਾਬਲੇ ‘ਚ 12 ਕਬੂਤਰ ਮਾਲਕਾਂ ਨੂੰ ਇਨਾਮ ਤਕਸੀਮ ਕੀਤੇ ਗਏ । ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਕਾਕਾ ਸਾਂਧਰਾ, ਦੂਜਾ ਸਥਾਨ ਕਰਨੈਲ ਦਰਵੇਸ਼ ਪਿੰਡ ਅਤੇ ਤੀਜਾ ਸਥਾਨ ਅਜੇ ਸੱਤੋਵਾਲੀ ਦੇ ਕਬੂਤਰਾਂ ਨੇ ਹਾਸਲ ਕੀਤੇ ।
ਇਸ ਦੌਰਾਨ ਇਨਾਮਾਂ ਦੀ ਵੰਡ ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਸਤਪਾਲ ਸਿੰਘ ਔਜਲਾ, ਪੰਚ ਧਰਮਵੀਰ ਜੌਨੀ ਅਤੇ ਪ੍ਬੰਧਕ ਕਮੇਟੀ ਵਲੋਂ ਕੀਤੀ ਗਈ । ਇਸ ਦੌਰਾਨ ਗੱਲਬਾਤ ਕਰਦਿਆਂ ਸਰਪੰਚ ਰਛਪਾਲ ਸਿੰਘ ਫੌਜੀ ਨੇ ਜਿਥੇ ਕਬੂਤਰਬਾਜ਼ੀ ਮੁਕਾਬਲਿਆਂ ਦੇ ਸੁਚੱਜੇ ਆਯੋਜਨ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਉਥੇ ਹੀ ਉਹਨਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਆਈਆਂ ਸਾਰੀਆਂ ਟੀਮਾਂ ਅਨੁਸ਼ਾਸਨ ਬਣਾਈ ਰੱਖਣ ਲਈ ਧੰਨਵਾਦ ਕੀਤਾ । ਇਸ ਮੌਕੇ ਰਣਵੀਰ ਔਜਲਾ, ਅਮਰਜੀਤ ਪਵਾਰ, ਬਿੱਲਾ ਮਹਿਮੀ, ਸ਼ੁੱਗੀ, ਕਾਕਾ, ਛਿੰਦਾ ਬਾਬਾ, ਸਾਜਨ, ਅਮਨ, ਆਸ਼ੀ, ਅਰਮਾਨ, ਜੋਤੀ ਬੁਢਿਆਣਾ, ਗਿਆਨੀ ਬੁਢਿਆਣਾ ਅਤੇ ਹਰਮਨ ਫੌਜੀ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਮੁਕਾਬਲੇ ਦੀ ਕਾਮਯਾਬੀ ਲਈ ਯੋਗਦਾਨ ਪਾਇਆ।