
ਪੁਲੀਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਾਹਨ, ਸਮੇਤ 4 ਨੂੰ ਕੀਤਾ ਗਿਰਫਤਾਰ
ਜਲੰਧਰ (ਜੇ ਪੀ ਬੀ ਨਿਊਜ਼ 24 ) : ਆਈ.ਪੀ.ਐਸ ਗੁਰਸ਼ਰਨ ਸਿੰਘ ਸੰਧੂ, ਜਲੰਧਰ ਅਤੇ ਉਨ੍ਹਾਂ ਦੀ ਟੀਮ ਨੇ ਬੀਤੇ ਦਿਨ ਨਾਕਾਬੰਦੀ ਦੌਰਾਨ 4 ਬਦਮਾਸ਼ਾਂ ਨੂੰ ਇੱਕ ਵਾਹਨ, ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਏ.ਐਸ.ਆਈ ਸੁਖਦੇਵ ਚੰਦ, ਥਾਣਾ ਬਸਤੀ ਬਾਵਾ ਖੇਲ ਪੁਲਿਸ ਪਾਰਟੀ ਵੱਲੋਂ ਪੁਲ ਨਹਿਰ ਬਾਬਾ ਬੁੱਢਾ ਜੀ 120 ਫੁੱਟ ਰੋਡ ਜਲੰਧਰ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।ਤਲਾਸ਼ੀ ਦੌਰਾਨ ਜਲੰਧਰ ਦੇ ਰਹਿਣ ਵਾਲੇ ਗੌਰਵ ਕਪਿਲਾ, ਅਨਮੋਲ ਗਾਬਾ, ਬਾਬੂਕ ਸ਼ਰਮਾ ਅਤੇ ਨਵਜੋਤ ਗਾਬਾ ਕੋਲੋਂ ਇਕ ਪਿਸਤੌਲ ,ਇਕ ਮੈਗਜ਼ੀਨ ਅਤੇ ਇਕ ਜਿੰਦਾ ਰੋਂਦ ਬਰਾਮਦ ਕੀਤਾ। ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।