JPB NEWS 24

Headlines

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ 

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਕਮਲਜੀਤ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਕੀਤਾ ਸੰਗਤਾਂ ਦਾ ਧੰਨਵਾਦ

Events organized in connection with the Prakash Utsav of Guru Nanak Dev Sahib at Gurdwara Sri Guru Singh Sabha Basti Guzan
Events organized in connection with the Prakash Utsav of Guru Nanak Dev Sahib at Gurdwara Sri Guru Singh Sabha, Basti Guzan

ਜਲੰਧਰ  (ਜੋਤੀ ਬੱਬਰ )  : ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਪਹਿਲੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਮਹਾਨ ਕੀਰਤਨ ਸਮਾਗਮ ਕਰਵਾਏ ਗਏ ਭਾਈ ਮੰਗਤ ਸਿੰਘ ਨਿਮਾਣਾ ਦੇ ਕੀਰਤਨੀ ਜਥੇ ਨੇ ਹਾਜਰੀ ਲਵਾਈ ਭਾਈ ਜਸਪਾਲ ਸਿੰਘ ਕਥਾ ਵਾਚਕ ਨੇ ਕਥਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਇਸ ਮੌਕੇ ਤੇ ਵੱਖ-ਵੱਖ ਪਤਵੰਤੇ ਸੱਜਣਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਸ੍ਰੀ ਵਰਿੰਦਰ ਅਰੋੜਾ ਸ੍ਰੀ ਦੀਪਕ ਜੋੜਾ ਸ੍ਰੀ ਅਸ਼ੋਕ ਚਵਾਨ ਸ੍ਰੀ ਹਰਬੰਸ ਲਾਲ ਭਗਤ ਸ੍ਰੀ ਨੰਦ ਲਾਲ ਭਗਤ ਸਰਦਾਰ ਬਲਵਿੰਦਰ ਸਿੰਘ ਗਰੀਨਲੈਂਡ ਸ੍ਰੀ ਸੁਦੇਸ਼ ਥਾਪਾ ਸਰਦਾਰ ਹਰਿੰਦਰ ਸਿੰਘ ਸੰਧੂ ਦਾ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ।

ਪ੍ਰਬੰਧਕੀ ਸੱਜਣਾ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ, ਜਨਰਲ ਸਕੱਤਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਇੰਦਰਬੀਰ ਸਿੰਘ ਲੱਕੀ,ਪ੍ਰਧਾਨ ਸਰਕਾਰ ਹਰਚਰਨ ਸਿੰਘ ਭਾਟੀਆ, ਕੈਸ਼ੀਅਰ ਸਰਦਾਰ ਜੋਗਿੰਦਰ ਸਿੰਘ ਗਾਂਧੀ, ਸਤੀਸ਼ ਕੁਮਾਰ ਕੈਸ਼ੀਅਰ, ਅਮਰਜੀਤ ਸਿੰਘ ਭਾਟੀਆ, ਸਰਦਾਰ ਅਮਰ ਜੀਤ ਸਿੰਘ ਧਮੀਜਾ, ਹਰਵਿੰਦਰ ਸਿੰਘ ਭਾਟੀਆ, ਨਵਨੀਤ ਸਿੰਘ, ਸਰਦਾਰ ਗੁਰਬਖਸ਼ ਸਿੰਘ, ਸੰਦੀਪ ਸਿੰਘ ਵਿੱਕੀ, ਸਰਦਾਰ ਜਸਵਿੰਦਰ ਸਿੰਘ, ਸ੍ਰੀ ਅਸ਼ਵਨੀ ਅਰੋੜਾ ਤੋਂ ਇਲਾਵਾ ਬਾਕੀ ਪ੍ਰਬੰਧਕ ਸਜਨ ਵੀ ਸ਼ਾਮਲ ਹੋਏ

ਇਸ ਮੌਕੇ ਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਹੈ ਅਤੇ ਸਮੁਚੀ ਮਨੁਖਤਾ ਲਈ ਉਪਦੇਸ਼ ਦਿੱਤਾ ਗਿਆ ਹੈ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਿਆ