JPB NEWS 24

Headlines
Prithipal kaile along with the devotees warmly welcomed baba siddhabali darbar and prabhat pheri

ਬਾਬਾ ਸਿੱਧ ਬਲੀ ਦਰਬਾਰ ਤੇ ਪ੍ਰਭਾਤ ਫੇਰੀ ਦਾ ਪ੍ਰਿਥੀਪਾਲ ਕੈਲੇ ਨੇ ਸੰਗਤਾਂ ਨਾਲ ਕੀਤਾ ਨਿੱਘਾ ਸਵਾਗਤ

ਜਤਿਨ ਬੱਬਰ – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ ਪ੍ਰਭਾਤ ਫੇਰੀ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਡਾਲਾ ਤੋਂ ਸ਼ੁਰੂ ਹੋਈ। ਪ੍ਰਭਾਤਫੇਰੀ, ਮੁੱਖ ਗਲੀਆਂ ਦੀ ਪਰਿਕਰਮਾ ਕਰਦੀ ਹੋਈ ਬਾਬਾ ਸਿੱਧ ਬਲੀ ਦੇ ਦਰਬਾਰ ਤੇ ਪਹੁੰਚੀ, ਜਿੱਥੇ ਸਾਬਕਾ ਸਰਪੰਚ, ਪੰਚ ਪਿਰਥੀਪਾਲ ਕੈਲੇ, ਪ੍ਰਧਾਨ ਜਸਵੀਰ ਬਿੱਟੂ,ਲਖਵੀਰ ਚੰਦ ਅਤੇ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਬੜੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਪ੍ਰਭਾਤਫੇਰੀ ਦੀਆਂ ਸੰਗਤਾਂ ਨੂੰ ਚਾਹ ਅਤੇ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪਾਠੀ ਮਨਜੀਤ ਸਿੰਘ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪਿਰਥੀਪਾਲ ਕੈਲੇ ਨੇ ਸਮੂਹ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਪਿਰਥੀਪਾਲ ਕੈਲੇ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਮਾਜਿਕ ਏਕਤਾ ਅਤੇ ਜਾਤ- ਪਾਤ ਦੇ ਵਿਤਕਰੇ ਨੂੰ ਦੂਰ ਕਰਦਿਆਂ ਸਾਫ-ਸੁਥਰੀ ਸੋਚ ਅਪਣਾ ਕੇ ਬੇਗਮਪੁਰਾ ਸ਼ਹਿਰ ਵਸਾਉਣ ਵਿਚ ਆਪਣਾ ਸਾਰਾ ਜੀਵਨ ਬਤੀਤ ਕੀਤਾ । ਪਿਰਥੀਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 24 ਫਰਵਰੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ | ਇਸ ਮੌਕੇ ਲਖਵੀਰ ਚੰਦ, ਬਖਸ਼ੋ, ਕੁਲਵਿੰਦਰ ਕੁਮਾਰੀ, ਕਿਰਨ ਕੁਮਾਰੀ, ਨੀਤੂ, ਦੇਬੋ, ਪੰਮਾ, ਰਾਮ ਪ੍ਰਕਾਸ਼, ਜਸ਼ਨ, ਸਰਸ ਕੈਲੇ, ਸੰਦੀਪ ਲਾਖਾ, ਰਮਨ ਚੋਪੜਾ, ਨਿੰਦੂ, ਸ਼ਾਲੂ, ਪਰਮਜੀਤ, ਰਾਮ ਕਿਸ਼ਨ,ਵਿਨੋਦ,ਲਵਲੀ, ਰਾਣੀ, ਅਜੀਤ ਰਾਮ, ਸ਼ੁਭਮ, ਇੰਦਰਜੀਤ ਕੌਰ.ਗੀਤਾ, ਬਲਵਿੰਦਰ, ਕਮਲ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ।