ਪੰਜਾਬੀ ਪੌਪ ਸਿੰਗਰ ਦਲੇਰ ਮਹਿੰਦੀ ਗ੍ਰਿਫਤਾਰ, ਜਾਣੋ ਕਾਰਨ
ਪਟਿਆਲਾ (ਜੇ ਪੀ ਬੀ ਨਿਊਜ਼ 24 ) : ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਦੀ ਪਟਿਆਲਾ ਅਦਾਲਤ ਨੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ। 19 ਸਤੰਬਰ 2003 ਨੂੰ ‘ਤੁਨਕ-ਤੁਨਕ ਤੁਨ ਤਾਰਾ ਰਾ’ ਵਰਗੇ ਗੀਤਾਂ ਨਾਲ ਧਮਾਲ ਮਚਾਉਣ ਵਾਲੇ ਦਲੇਰ ਮਹਿੰਦੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅੱਜ ਪੁਲੀਸ ਨੇ ਦਲੇਰ ਮਹਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦਲੇਰ ਮਹਿੰਦੀ ‘ਤੇ ਕਬੂਤਰਬਾਜ਼ੀ ਦਾ ਦੋਸ਼ ਹੈ। 19 ਸਤੰਬਰ 2003 ਨੂੰ ਦਲੇਰ ਮਹਿੰਦੀ ਦੇ ਖਿਲਾਫ ਕਬੂਤਰਬਾਜ਼ੀ ਯਾਨੀ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਦਲੇਰ ਮਹਿੰਦੀ ਆਪਣੇ ਭਰਾ ਸ਼ਮਸ਼ੇਰ ਸਿੰਘ ਨਾਲ ਮਿਲ ਕੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਗਰੁੱਪ ਚਲਾਉਂਦਾ ਸੀ। ਇਸ ਰਾਹੀਂ 1998 ਅਤੇ 1999 ਵਿੱਚ ਦੋ ਦੌਰਿਆਂ ਦੌਰਾਨ ਉਹ 10 ਲੋਕਾਂ ਨੂੰ ਅਮਰੀਕਾ ਲੈ ਕੇ ਗਿਆ ਅਤੇ ਉਨ੍ਹਾਂ ਨੂੰ ਛੱਡ ਕੇ ਵਾਪਸ ਪਰਤਿਆ।
ਦਲੇਰ ਮਹਿੰਦੀ ਅਤੇ ਸ਼ਮਸ਼ੇਰ ਲੋਕਾਂ ਨੂੰ ਆਪਣੇ ਕਰੂ ਮੈਂਬਰ ਬਣਾ ਕੇ ਵਿਦੇਸ਼ ਲੈ ਜਾਂਦੇ ਸਨ। ਦਰਜ ਕੇਸ ਮੁਤਾਬਕ ਦਲੇਰ ਮਹਿੰਦੀ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਤਿੰਨ ਲੜਕੀਆਂ ਨੂੰ ਛੱਡ ਦਿੱਤਾ ਸੀ। ਫਿਰ ਉਹ ਅਕਤੂਬਰ 1999 ਵਿੱਚ ਇੱਕ ਹੋਰ ਯਾਤਰਾ ‘ਤੇ ਗਿਆ ਅਤੇ ਨਿਊ ਜਰਸੀ ਵਿੱਚ ਤਿੰਨ ਮੁੰਡਿਆਂ ਨੂੰ ਛੱਡ ਦਿੱਤਾ।
ਕਬੂਤਰਬਾਜ਼ੀ ਦੇ ਅਜਿਹੇ ਹੀ ਇੱਕ ਮਾਮਲੇ ਦਾ ਸ਼ਿਕਾਰ ਹੋਏ ਬਖਸ਼ੀਸ਼ ਸਿੰਘ ਨੇ ਦੋਵਾਂ ਭਰਾਵਾਂ ਖ਼ਿਲਾਫ਼ ਪਟਿਆਲਾ ਵਿੱਚ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਕਰੀਬ 35 ਲੋਕ ਸਾਹਮਣੇ ਆਏ, ਜਿਨ੍ਹਾਂ ਨੇ ਦਲੇਰ ਅਤੇ ਸ਼ਮਸ਼ੇਰ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਦੋਵਾਂ ਭਰਾਵਾਂ ਨੇ ਅਮਰੀਕਾ ਭੇਜਣ ਲਈ ਉਨ੍ਹਾਂ ਤੋਂ ਪੈਸੇ ਲਏ ਸਨ। ਪਰ, ਅਜਿਹਾ ਨਹੀਂ ਕਰ ਸਕਿਆ।