JPB NEWS 24

Headlines
Rehearsal of first day of Independence Day program organized at Multipurpose Sports Stadium Lamini

ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਕਰਵਾਈ ਆਜਾਦੀ ਦਿਹਾੜੇ ਪ੍ਰੋਗਰਾਮ ਦੀ ਪਹਿਲੇ ਦਿਨ ਰਿਹਰਸਲ

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਪਠਾਨਕੋਟ

ਪ੍ਰੈਸ ਨੋਟ –1
—– ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਕਰਵਾਈ ਆਜਾਦੀ ਦਿਹਾੜੇ ਪ੍ਰੋਗਰਾਮ ਦੀ ਪਹਿਲੇ ਦਿਨ ਰਿਹਰਸਲ

—-ਆਜਾਦੀ ਦਿਹਾੜੇ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਉਤਸ਼ਾਹ ਦੀ ਲਹਿਰ

—-ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ ਦੀ ਨਿਗਰਾਨੀ ਵਿੱਚ ਕਰਵਾਈ ਪਹਿਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ

ਪਠਾਨਕੋਟ 8 ਅਗਸਤ 2023 ( ) –ਅਜਾਦੀ ਦਿਹਾੜੇ ਦੀ 76ਵੀਂ ਵਰੇਗੰਢ ਜਿਲ੍ਹਾ ਪੱਧਰ ਤੇ ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਵਿਖੇ 15 ਅਗਸਤ ਨੂੰ ਮਨਾਈ ਜਾਵੇਗੀ , ਜਿਸ ਦੋਰਾਨ ਸੱਭਿਆਚਾਰਕ ਪ੍ਰੋਗਰਾਮ ਵੱਖ ਵੱਖ ਸਕੂਲਾਂ ਵੱਲੋਂ ਪੇਸ ਕੀਤਾ ਜਾਣਾ ਹੈ ਜਿਸ ਦੀ ਅੱਜ ਪਹਿਲੇ ਦਿਨ ਰਿਹਰਸਲ ਖੇਡ ਸਟੇਡੀਅਮ ਲਮੀਣੀ ਵਿਖੇ ਕਰਵਾਈ ਗਈ। ਇਸ ਮੋਕੇ ਤੇ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਰਹੇ।

ਇਸ ਮੋਕੇ ਤੇ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਰਹੇ।

ਪਹਿਲੇ ਦਿਨ ਰਿਹਰਸਲ ਦੋਰਾਨ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ, ਹੋਮ ਗਾਰਡ ਅਤੇ ਵੱਖ ਵੱਖ ਐਨ.ਸੀ.ਸੀ. ਦੀਆਂ ਟੁਕੜੀਆਂ ਵੱਲੋਂ ਅਭਿਆਸ ਕੀਤਾ ਗਿਆ।

ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੀ.ਟੀ.ਸੋਅ ਵੀ ਪੇਸ ਕੀਤਾ ਗਿਆ।

ਇਸ ਮੋਕੇ ਤੇ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ ਨੇ ਦੱਸਿਆ ਕਿ ਅਜਾਦੀ ਦੇ 76ਵੀਂ ਵਰੇਗੰਢ ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ।

ਜੋ ਕਿ ਪਿਛਲੇ ਕਾਫੀ ਦਿਨ੍ਹਾਂ ਤੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਮਿਹਨਤ ਕਰਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਦੂਸਰੀ ਰਿਹਰਸਲ ਰੱਖੀ ਹੋਵੇਗੀ ਹੈ ਅਤੇ 12 ਅਗਸਤ ਨੂ ਫੁੱਲ ਡਰੈਸ ਰਿਹਰਸਲ ਹੋਵੇਗੀ।

15 ਅਗਸਤ ਨੂੰ ਲਮੀਣੀ ਸਟੇਡੀਅਮ ਵਿੱਚ ਜਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਉਨ੍ਹਾਂ ਦੱਸਿਆ ਕਿ ਆਜਾਦੀ ਸਮਾਰੋਹ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਂਇਆ ਜਾਵੇਗਾ। ਮਾਰਚ ਪਾਸਟ ਦੇ ਨਾਲ ਨਾਲ ਪੀ.ਟੀ.ਸ਼ੋਅ ਅਤੇ ਹੋਰ ਕਈ ਦੇਸ਼ ਭਗਤੀ ਨੂੰ ਦਰਸਾਉਦੀਆਂ ਗਤੀਵਿਧੀਆਂ ਵੀ ਸਮਾਰੋਹ ਦਾ ਹਿੱਸਾ ਹੋਣਗੀਆਂ।