JPB NEWS 24

Headlines

ਬੇਕਾਬੂ ਬੱਸ ਫੁਟਪਾਥ ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ

ਨਵਾਂਸ਼ਹਿਰ ‘ਚ ਬੇਕਾਬੂ ਬੱਸ ਫੁਟਪਾਥ ‘ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਬੰਗਾ (TLT) ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਕੇ ਫੁੱਟਪਾਥ ‘ਤੇ ਚੜ੍ਹ ਕੇ ਦੁਕਾਨ ‘ਚ ਜਾ ਟਕਰਾਈ ਜਿਸ ਕਾਰਨ 11 ਯਾਤਰੀ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 3 ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਧਾਲੀਵਾਲ ਦੀ ਬੱਸ ਨੰਬਰ ਪੀਬੀ 32 ਜੇ 9981 ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਸੀ। ਸਵੇਰੇ ਦਸ ਵਜੇ ਬੰਗਾ ਸ਼ਹਿਰ ‘ਚ ਦਾਖ਼ਲ ਹੁੰਦੇ ਹੀ ਬੱਸ ਚਾਲਕ ਨੇ ਅਚਾਨਕ ਬੱਸ ਦੀ ਰਫ਼ਤਾਰ ਵਧਾ ਦਿੱਤੀ। ਇਸ ਕਾਰਨ ਬੱਸ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹ ਗਈ ਤੇ ਐਸਐਨ ਕਾਲਜ ਦੇ ਸਾਹਮਣੇ ਇਕ ਦੁਕਾਨ ਨਾਲ ਜਾ ਟਕਰਾਈ। ਬੱਸ ਦਾ ਖੱਬਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਇਸ ਹਾਦਸੇ ‘ਚ ਪਿੰਡ ਕਾਹਮਾ ਦੀ ਰਹਿਣ ਵਾਲੀ ਅਮਰਪ੍ਰੀਤ ਕੌਰ (24), ਮਹਿਤਾ ਬਹਾਦਰ (34) ਵਾਸੀ ਨਵਾਂਸ਼ਹਿਰ, ਦੋਆਬਾ ਕੁਸ਼ਟ ਰੋਗ ਆਸ਼ਰਮ ਨਵਾਂਸ਼ਹਿਰ ਦੇ ਮੁਖੀ ਅਖਿਲੇਸ਼ ਤਿਵਾੜੀ, ਗੁਣਾਚੌਰ ਦੀ ਰਹਿਣ ਵਾਲੀ ਸਰਬਜੀਤ ਕੌਰ (55) ਦੀ ਮੌਤ ਹੋ ਗਈ। ਕਮਲਜੀਤ ਕੌਰ (60), ਸੰਦੀਪ ਕੌਰ (30) ਵਾਸੀ ਰਾਹੋਂ, ਕਿਰਨ (20) ਵਾਸੀ ਨਵਾਂਸ਼ਹਿਰ, ਗੁਰਬਖਸ਼ ਕੌਰ (60) ਵਾਸੀ ਮੰਗੂਵਾਲ, ਕੁਲਦੀਪ ਲਾਲ (19) ਵਾਸੀ ਬਹਿਰਾਮ, ਮੰਨੂੰ (19) ਵਾਸੀ ਨਵਾਂਸ਼ਹਿਰ ਜ਼ਖ਼ਮੀ ਹੋ ਗਏ।

ਹਾਦਸੇ ਤੋਂ ਬਾਅਦ ਸਾਰਿਆਂ ਨੂੰ ਬੰਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।