ਸਤਿਗੁਰੂ ਰਵਿਦਾਸ ਸਭਾ ਸ਼ਾਸਤਰੀ ਨਗਰ ਵੱਲੋਂ ਕਰਵਾਇਆ ਗਿਆ ਸੰਤ ਸਮਾਗਮ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਨੇ ਕੀਤੇ ਪ੍ਰਵਚਨ
ਜਲੰਧਰ (ਜੇ ਪੀ ਬੀ ਨਿਊਜ਼ 24 ) : ਸਤਿਗੁਰੂ ਕਬੀਰ ਮਹਾਰਾਜ ਦੇ ਪ੍ਰਕਾਸ਼ ਦਿਵਸ ਨੂੰ ਸਮਰਪਤ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਭਾ ਸ਼ਾਸਤਰੀ ਨਗਰ ਵੱਲੋਂ ਕਰਵਾਇਆ ਗਿਆ ਜਿਸ ਵਿਚ ਮੁੱਖ ਤੌਰ ਤੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਪਠਾਨਕੋਟ ਵਾਲਿਆਂ ਨੇ ਗੁਰੂ ਰਵਿਦਾਸ ਮਹਾਰਾਜ ਅਤੇ ਕਬੀਰ ਮਹਾਰਾਜ ਜੀ ਬਾਣੀ ਵਿਚੋਂ ਪ੍ਰਵਚਨ ਕੀਤੇ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਵਾਲਿਆਂ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ (ਸਾਬਕਾ ਸੀਨੀਅਰ ਡਿਪਟੀ ਮੇਅਰ), ਸ੍ਰੀ ਸ਼ੀਤਲ ਅੰਗੂਰਾਲ (ਐਮ ਐਲ ਏ), ਸ੍ਰੀ ਸੁਸ਼ੀਲ ਰਿੰਕੂ (ਸਾਬਕਾ ਐਮ ਐਲ ਏ), ਸ੍ਰੀਮਤੀ ਜਸਪਾਲ ਕੌਰ ਭਾਟੀਆ (ਇਲਾਕਾ ਕੌਂਸਲਰ), ਨੇ ਹਾਜ਼ਰੀ ਭਰੀ ਇਹਨਾਂ ਸਾਰੀਆਂ ਸ਼ਖ਼ਸੀਅਤਾਂ ਦਾ ਸਨਮਾਨ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਕੀਤਾ ਗਿਆ
ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ੋਕ ਜਰੇਵਾਲ ਰਵਿੰਦਰ ਅੱਤਰੀ ਜਨਰਲ ਸਕੱਤਰ ਭਜਨ ਲਾਲ ਚੇਅਰਮੈਨ ਸੁਖਦੇਵ ਰਾਜਥਾਪਾ ਸੁਰਿੰਦਰ ਸਿੰਘ ਬਿੱਟੂ ਸੀਨੀਅਰ ਮੀਤ ਪ੍ਰਧਾਨ ਚੰਦਰ ਪ੍ਰਕਾਸ਼ ਸਰਪ੍ਰਸਤ ਬਿਸ਼ਨ ਦਾਸ ਐਡਵੋਕੇਟ ਮੰਗਾ ਰਾਮ ਸਾਰੰਗਲ ਠੇਕੇਦਾਰ ਕਰਤਾਰ ਚੰਦ ਸੱਤ ਪਾਲ ਪੱਪੂ ਪ੍ਰਧਾਨ ਤੋਂ ਇਲਾਵਾ ਵੱਖ ਵੱਖ ਗੁਰੂ ਰਵਿਦਾਸ ਮੰਦਿਰ ਕਮੇਟੀਆਂ ਅਤੇ ਸੰਗਤਾਂ ਦਾ ਭਾਰੀ ਜਨ ਸਮੂਹ ਸ਼ਾਮਲ ਹੋਇਆ ਆਰਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਿਆ