ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਜੋ 2007 ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਹ ਸੰਸਥਾ ਕਿਸੀ ਦੀ ਵੀ ਜਰੂਰਤ ਵਿਚ, ਸਮਾਜ ਸੁਧਾਰਕ ਐਕਟੀਵਿਟੀ ਵਿੱਚ ਅਤੇ ਵਾਤਾਵਰਨ ਦੀ ਦੇਖ-ਰੇਖ ਵਿਚ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ। ਇਸ ਸੰਸਥਾ ਵੱਲੋਂ ਆਪਣੇ ਇਕ ਮੈਂਬਰ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਉਹ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਨਾ ਕਿ ਸਿਰਫ ਇੰਡੀਆ ਵਿਚ ਸਗੋਂ ਕੈਨੇਡਾ ਵਿੱਚ ਵੀ ਆਪਣੀ ਕੌਮ ਲਈ ਬਹੁਤ ਸਾਰੇ ਕੰਮ ਕਰਦੇ ਹਨ। ਉਹ ਇੱਕ ਵਧੀਆ ਡੋਨਰ ਵੀ ਹਨ।
ਉਨ੍ਹਾਂ ਕਿਹਾ ਕਿ ਤੂਰ ਸਾਹਿਬ ਦੀ ਇਸ ਵਧੀਆ ਕਾਰਗੁਜ਼ਾਰੀ ਕਰਕੇ ਅੱਜ ਉਨ੍ਹਾਂ ਨੂੰ ਅਸੀਂ ਸਨਮਾਨਤ ਕੀਤਾ ਹੈ ਤਾਂ ਜੋ ਉਹਨਾਂ ਦੀ ਹੋਂਸਲਾ ਅਫਜਾਈ ਹੋ ਸਕੇ ਅਤੇ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਸੰਸਥਾ ਦਾ ਹਰ ਮੈਂਬਰ ਉਹਨਾਂ ਦੇ ਨਾਲ ਖੜਾ ਹੈ ਇਸ ਮੌਕੇ ਤੇ ਅਮਰਜੀਤ ਸਿੰਘ ਬਾਜਵਾ, ਮਨਪ੍ਰੀਤ ਸਿੰਘ ਗਿੱਲ, ਸਤਵਿੰਦਰਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਅਰਵਿੰਦਰ ਸਿੰਘ ਸੂਰੀ ਅਤੇ ਕੁਲਵਰਨ ਸਿੰਘ ਅਟਵਾਲ ਸ਼ਾਮਲ ਸਨ।