ਸਰਦਾਰ ਭਾਟੀਆ ਨੇ ਚਲਾਇਆ ਆਪਣੇ ਵਾਰਡ ਵਿਚ ਸਫਾਈ ਅਭਿਆਨ
ਵਾਰਡ ਦੀ ਹਰ ਕਲੋਨੀ ਵਿੱਚ ਚਲੇਗਾ ਇਹ ਬਿਆਨ – ਭਾਟੀਆ
ਜਲੰਧਰ (ਜੋਤੀ ਬੱਬਰ ) : ਜਲੰਧਰ ਸ਼ਹਿਰ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਜੋ ਕਿ ਆਪਣੇ ਇਲਾਕੇ ਵਿੱਚ ਹਰਮਨ ਪਿਆਰੇ ਅਤੇ ਵਿਕਾਸ ਪ੍ਰਤੀ ਸੁਚੱਜੀ ਸੋਚ ਕਾਰਨ ਹਰ ਘਰ ਵਿਚ ਲੋਕਪ੍ਰਿਯ ਹਨ ਉਨ੍ਹਾਂ ਦੀ ਕਾਰਜਸ਼ੈਲੀ ਕਰਨ ਜੀ ਉਹਨਾਂ ਨੂੰ ਜਿੱਥੇ ਪਿਆਰ ਕਰਦੇ ਹਨ ਉੱਥੇ ਲਗਾਤਾਰ ਚਾਰ ਵਾਰ ਉਹਨਾਂ ਨੂੰ ਕੌਂਸਲਰ ਬਣਨ ਦਾ ਮਾਣ ਦਿੱਤਾ ਹੈ
ਅੱਜ ਆਪਣੀ ਇਸੇ ਕਾਰਜ ਸ਼ੈਲੀ ਦੇ ਅਧੀਨ ਸਰਦਾਰ ਭਾਟੀਆ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸਫ਼ਾਈ ਅਭਿਆਨ ਸ਼ੁਰੂ ਕੀਤਾ ਅੱਜ ਉਹਨਾਂ ਨੇ ਵਾਰਡ ਨੰਬਰ 45 ਦੇ ਮੁਹੱਲਾ ਬਾਗ ਆਲੂਵਾਲੀਆ – ਕਮਾਲੀਆ ਮਹੱਲਾ, ਬੋਹੜ ਥੱਲੇ ਵਾਲੀਆਂ ਗਲੀਆਂ ਅਤੇ 120 ਫੁੱਟੀ ਰੋਡ ਉਪਰ ਪਾਰਕਾਂ ਦੇ ਆਲੇ-ਦੁਆਲੇ ਟਰਾਲੀਆਂ ਦੀ ਸਹਾਇਤਾ ਨਾਲ ਮਲਬਾ ਅਤੇ ਕੁਰਾ ਹਟਾਉਣ ਦਾ ਕੰਮ ਅਰੰਭਿਆ ਉਹਨਾਂ ਦੀ ਇਸ ਕਾਰਜ ਦੀ ਇਲਾਕੇ ਵਿੱਚ ਭਾਰੀ ਪ੍ਰਸ਼ੰਸਾ ਹੋ ਰਹੀ ਹੈ ਇਹ ਕੰਮ ਉਹਨਾਂ ਨੇ ਇਲਾਕੇ ਦੀਆਂ ਔਰਤਾਂ ਅਤੇ ਨੌਜਵਾਨ ਵੀਰੋ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਤਨੂ ਮੱਲ੍ਹਣ, ਅਰੁਣ ਬਠਲਾ, ਸੋਨੂੰ ਖਾਨਾ, ਤਰਲੋਚਨ ਸਿੰਘ, ਰਮੇਸ਼ ਕਪੂਰ, ਯਸ਼ਪਾਲ ਬੰਟੀ ਕੁਮਾਰ ਤੋ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਸਨ