ਜਤਿਨ ਬੱਬਰ – ਮਿਤੀ 14-03-2024 ਨੂੰ ਪਿੰਡ ਲਾਹੜੀ ਸਰਮੋ ਦੇ ਐਸ.ਸੀ/ਐਸ.ਟੀ ਜਾਤੀ ਦੇ ਲੋਕ ਇਕ ਸਾਂਝ ਹੋ ਕੇ ਆਪਣੀ ਮੰਗ ਰਖਣ ਭੀਮ ਆਰਮੀ ਜ਼ਿਲਾ ਪਠਾਨਕੋਟ ਦਫਤਰ ਪਹੁੰਚ ਕੀਤੀ। ਪਿੰਡ ਲਾਹੜੀ ਸਰਮੋ ਦੇ ਸਰਪੰਚ ਦੁਆਰਾ ਮਿਤੀ 22-02-2024 ਨੂੰ ਇਕ ਇਕਰਾਰਨਾਮਾ (ਮਤਾ) ਲਿਖਤੀ ਕੀਤਾ ਸੀ ਅਤੇ ਉਸ ਵਿੱਚ ਪਿੰਡ ਦੀ ਪੰਚਾਇਤੀ ਜਗ੍ਹਾ ਉਪਰ ਐਸ਼.ਸੀ/ਐਸ.ਟੀ ਜਾਤੀ ਵਾਲਿਆਂ ਨੂੰ 3 ਮੰਦਿਰ ਬਣਾਉਨ ਲਈ ਮੋਹਤਵਾਰ ਵਿਅਕਤੀਆਂ ਦੀ ਹਾਜਰੀ ਵਿੱਚ ਲਿਖਤ ਕੀਤੀ ਸੀ।
ਜਿਸ ਤੇ ਭੀਮ ਆਰਮੀ ਦੇ ਮੈਂਬਰਾਂ ਵੱਲੌ ਉਹਨਾ ਦੇ ਨਾਲ ਬੀ.ਡੀ.ਪੀ.ੳ ਦੇ ਦਫਤਰ ਜਾ ਕੇ ਪੂਛ ਪੜਤਾਲ ਕੀਤੀ। ਚੋਣ ਜਾਬਤਾ ਲਗਣ ਕਾਰਨ ਅਗਲੇਰੀ ਕਾਰਵਾਈ ਨਹੀ ਹੋ ਸਕਦੀ ਅਤੇ ਕਾਨੂੰਨੀ ਤਰੀਕੇ ਨਾਲ ਉਹਨਾ ਦੀ ਮੰਗ ਨੂੰ ਪੁਰਾ ਕਰਨ ਲਈ ਭੀਮ ਆਰਮੀ ਜ਼ਿਲਾ ਪਠਾਨਕੋਟ ਨੇ ਪਿੰਡ ਲਾਹੜੀ ਸਰਮੋ ਦੇ ਐਸ.ਸੀ/ਐਸ.ਟੀ ਨਿਵਾਸੀਆਂ ਨੂੰ ਅਗਲੇਰੀ ਕਾਰਵਾਈ ਭੀਮ ਆਰਮੀ ਜ਼ਿਲਾ ਪਠਾਨਕੋਟ ਵੱਲੋ ਕਰਵਾਈ ਜਾਵੇਗਾ।
https://youtu.be/DQMqNuvyEZ8
ਜਿਸ ਤੇ ਭੀਮ ਆਰਮੀ – ਭਾਰਤ ਏਕਤਾ ਮਿਸ਼ਨ ਜ਼ਿਲਾ ਪਠਾਨਕੋਟ ਦੇ ਮੈਂਬਰਾ ਵੱਲੋ ਪਿੰਡ ਦੇ ਸਰਪੰਚ ਅਤੇ ਸਾਮੁਹਿਕ ਪਿੰਡ ਦੇ ਲੋਕਾਂ ਨਾਲ ਜਾ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਆਪਣੇ ਹੱਕ ਲੈਣ ਬਾਰੇ ਜਾਗਰੂਕ ਕੀਤਾ ਅਤੇ ਕਟਰ ਸ਼ਬਦਾ ਨਾਲ ਇਹ ਵੀ ਸਮਝਾਇਆ ਗਿਆ ਕਿ ਸ਼੍ਰੀ ਗੁਰੁ ਰਵਿਦਾਸ ਜੀ ਅਤੇ ਬਾਬਾ ਸਾਹਿਬ ਜੀ ਦੇ ਵਿਚਾਰ ਧਾਰਾ ਤੇ ਚਲੋ। ਭੀਮ ਆਰਮੀ ਦੇ ਜ਼ਿਲਾ ਪ੍ਰਧਾਨ ਸਾਗਰ ਬੈਂਸ ਅਤੇ ਜ਼ਿਲਾ ਸਕੱਤਰ ਪ੍ਰੀਤ ਕੁਮਾਰ ਵੱਲੋ ਆਏ ਪਿੰਡ ਵਾਸਿਆਂ ਨੂੰ ਜਾਗਰੂਕ ਕਰਾਇਆ ਕਿ ਮੰਦਿਰ ਵਿੱਚ ਜਾ ਕੇ ਜਾਂ ਮੂਰਤਿਆਂ ਦੀ ਪੂਜਾ ਕਰਨ ਨਾਲ ਸਾਨੂੰ ਆਪਣੇ ਹੱਕ ਨਹੀ ਮਿਲਣੇ, ਆਪਣੇ ਹੱਕਾ ਦੀ ਲੜਾਈ ਲਈ ਪੜਾਈ ਜਰੂਰੀ ਹੈ ਜਿਸ ਤੇ ਪਿੰਡ ਦੇ ਆਏ ਸਾਰੇ ਪਿੰਡ ਵਾਸਿਆਂ ਨੇ ਮਿਤੀ 24-03-2024 ਨੂੰ ਭੀਮ ਆਰਮੀ ਜ਼ਿਲਾ ਪਠਾਨਕੋਟ ਵੱਲੋ ਚਲਾਈ ਮੁਹੀਮ ਭੀਮ ਆਰਮੀ ਪਾਠਸ਼ਾਲਾ ਪਿੰਡ ਲਾਹੜੀ ਸਰਮੋ ਵਿਖੇ ਖੋਲੀ ਜਾਵੇਗੀ ਜਿਸ ਵਿੱਚ ਆਇਆਂ ਭੈਣਾ ਤੇ ਮਾਤਾਵਾਂ ਨੇ ਵੀ ਆਪਣਾ-ਆਪਣਾ ਯੋਗਦਾਨ ਦੇਣ ਦਾ ਵਾਅਦਾ ਕੀਤਾ।
ਭੀਮ ਆਰਮੀ ਦੇ ਹਲਕਾ ਸੁਜਾਨਪੁਰ ਦੇ ਮੈਂਬਰ ਰਵਿੰਦਰ ਕਾਂਸ਼ੀ ਜੀ ਵੀ ਨਾਲ ਹਾਜਿਰ ਰਹੇ।
ਜੈ ਭੀਮ, ਜੈ ਭਾਰਤ