JPB NEWS 24

Headlines
Second five-a-side Women's Masters hockey tournament turns out to be one to remember

ਦੂਸਰਾ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ ਯਾਦਗਾਰੀ ਬਣ ਨਿਬੜਿਆ

ਜਲੰਧਰ, 14 ਅਕਤੂਬਰ ( ): ਦੂਸਰਾ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ ਅੱਜ ਨੂੰ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਗਿਆ ਜੋ ਖੇਡਾਂ ਦੇ ਨਾਲ ਸਭਿਆਚਾਰਕ ਰੰਗ ਬੰਨਦਾ , ਭੰਗੜਾ ਪਾਉਂਦੇ ਮਨਾਂ ਨੂੰ ਟੋਹਦੇ ਯਾਦਗਾਰੀ ਹੋ ਨਿੱਬੜਿਆ ।

ਉੱਕਤ ਜਾਣਕਾਰੀ ਮੁੱਖ ਅਯੋਜਕ ਸਟਾਰ ਕਲੱਬ ਦੀ ਪ੍ਰਬੰਧਕੀ ਸਕੱਤਰ ਅਰਵਿੰਦਰ ਕੌਰ ਰੋਜ਼ੀ ਅਨੁਸਾਰ ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸਹਿਯੋਗ ਸਟਾਰ ਕਲੱਬ (ਪਟਿਆਲਾ) ਸ਼ਹੀਦ ਭਗਤ ਸਿੰਘ ਕਲੱਬ (ਹੁਸ਼ਿਆਰਪੁਰ) ਅਤੇ ਮਹਾਰਾਜਾ ਰਣਜੀਤ ਸਿੰਘ ਕਲੱਬ (ਅੰਮ੍ਰਿਤਸਰ ) ਦੀਆਂ ਟੀਮਾਂ ਦੂਸਰੇ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ ਵਿਚ ਆਪਣੇ ਉਮਰ ਵਰਗ ਵਿਚ ਚੈਂਪੀਅਨ ਬਣੀਆਂ ਹਨ ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਟੂਰਨਾਮੈਂਟ ਦਾ ਉਦਘਾਟਨ ਉਲੰਪੀਅਨ ਰਾਜਿੰਦਰ ਸਿੰਘ (ਦਰੋਨਾਚਾਰੀਆ ਐਵਾਰਡੀ ਅਤੇ ਚੀਫ਼ ਹਾਕੀ ਕੋਚ) ਵੱਲੋਂ ਕੀਤਾ ਗਿਆ।

ਅੱਜ ਇਸ ਟੂਰਨਾਮੈਂਟ ਦੇ ਉਮਰ ਵਰਗ 35+ ਸਾਲ ਦੇ ਫਾਈਨਲ ਮੁਕਾਬਲੇ ਵਿਚ ਬਲਦੀਪ ਕੌਰ ਦੀ ਹੈਟ੍ਰਿਕ ਸਦਕਾ ਮਹਾਰਾਜਾ ਰਣਜੀਤ ਸਿੰਘ ਕਲੱਬ (ਅੰਮ੍ਰਿਤਸਰ) ਨੇ ਮਾਤਾ ਸਾਹਿਬ ਕੌਰ ਕਲੱਬ (ਲੁਧਿਆਣਾ) ਨੂੰ 8-7 ਦੇ ਫਰਕ ਨਾਲ ਨਾਲ ਹਰਾ ਚੈਂਪੀਅਨ ਬਣ ਬਣਨ ਦਾ ਮਾਣ ਹਾਸਲ ਕੀਤਾ।

ਪ੍ਰਬੰਧਕੀ ਸਕੱਤਰ ਰੋਜੀ ਵਲੋਂ ਦਸਿਆ ਗਿਆ ਕਿ ਉਮਰ ਵਰਗ 40+ ਸਾਲ ਵਿੱਚ ਸ਼ਹੀਦ ਭਗਤ ਸਿੰਘ ਕਲੱਬ (ਹੁਸ਼ਿਆਰਪੁਰ) ਨੇ ਸ਼ੇਰੇ ਪੰਜਾਬ ਕਲੱਬ (ਮੁਕਤਸਰ) ਨੂੰ 11-8 ਨਾਲ ਹਰਾ ਜੇਤੂ ਖਿਤਾਬ ਹਾਸਲ ਕਰਨ ਵਿਚ ਸੱਫਲਤਾ ਪਾਈ।

ਇਸ ਮੈਚ ਦੇ ਵਿਸ਼ੇਸ਼ ਮਹਿਮਾਨ ਅੰਤਰਰਾਸ਼ਟਰੀ ਸੁਰਜੀਤ ਕੌਰ (ਰੇਲਵੇ) ਵਲੋਂ ਭਾਗ ਲੈਣ ਵਾਲੀਆਂ ਟੀਮਾਂ ਦੀਆਂ ਨਾਮਵਰ ਅੰਤਰਰਾਸ਼ਟਰੀ ਤੇ ਰਾਸ਼ਟਰ ਪੱਧਰੀ ਖਿਡਾਰਣਾਂ ਆਪਣੇ ਖੇਡ ਜੋਹਰ ਦਾ ਪ੍ਰਦਰਸ਼ਨ ਕਰ ਆਪਦੇ ਲੰਘੇ ਜੀਵਨੀ ਦੋਰ ਨੂੰ ਯਾਦ ਕਰਨ ,ਮੁੜ ਗੱਲਵਕੜੀ ਪਾਉਣ ਦੀਆਂ ਸਾਂਝਾਂ ਕਾਇਮ ਕਰਦਿਆਂ ਨਵੀਆਂ ਖਿਡਾਰਨਾਂ ਲਈ ਵਿਚ ਸਿੱਖਣ ਵਾਸਤੇ ਆਕਰਸ਼ਣ ਦਾ ਸੱਬਬ ਬਣੇ ਇਸ ਟੂਰਨਾਮੈਂਟ ਮੋਕੇ ਸਭਿਆਚਾਰਕ ਰੰਗ ਬਣਦੀਆਂ ਬੋਲੀਆਂ ਤੇ ਪਾਏ ਧਮਾਲੀ ਭੰਗੜੇ ਨੇ ਏਸ ਟੂਰਨਾਮੈਂਟ ਨੂੰ ਮਨਾਂ ਤੇ ਅਮਿਟ ਛਾਪ ਛੱਡਦਿਆਂ ਯਾਦਗਾਰੀ ਬਣਾਇਆ ।

ਟੂਰਨਾਮੈਂਟ ਦੋਰਾਨ 45+ਸਾਲ ਉਮਰ ਵਰਗ ਵਿੱਚ ਸਟਾਰ ਕਲੱਬ (ਪਟਿਆਲਾ) ਨੇ ਐਵਰਗ੍ਰੀਨ ਕਲੱਬ (ਮੁਹਾਲੀ) ਨੂੰ 6-2 ਦੇ ਫਰਕ ਨਾਲ ਇਕਪਾਸੜ ਮੁਕਾਬਲਾ ਬਣਾ ਚੈਂਪੀਅਨ ਬਣਨ ਵਿਚ ਸੱਫਲ ਹੋਇਆ।

ਸਮੂਹ ਪ੍ਰੋਗਰਾਮ ਨੂੰ ਲੜੀਵਾਰ ਫੁੱਲਾਂ ਦਾ ਹਾਰ ਬਣਾ ਚਲਾਉਣ ਦੀ ਅਹਿਮ ਭੂਮਿਕਾ ਸਟੇਜ ਸਕੱਤਰ ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਬਾਖੂਬੀ ਨਿਭਾਈ ਗਈ।ਸਟੇਜ ਸਕੱਤਰ ਸਿੱਧੂ ਵਲੋਂ “ਮਾਸਟਰਜ ਹਾਕੀ ਦੇ ਸਫਰ “ਦੀ ਪਰਵਾਜੀ ਉਡਾਣ ਭਤਨ ਵਾਲੀ ਅਯੋਜਕ ਅਰਵਿੰਦਰ ਰੋਜੀ ਦੀ ਮੰਗ ਤੇ ਲਿਖੀ ਕਵਿਤਾ ” ਖੇਡਣ ਦੇ ਦਿਨ ਚਾਰ ਨੀ ਮਾਏ, ਮੈਨੂੰ ਹਾਕੀ ਖੇਡਣ ਦਾ ਚੜਿਆ ਬੁਖਾਰ ਨੀ ਮਾਏ” ਨੇ ਚਿਰਾਂ ਤੋਂ ਹਾਕੀ ਖੇਡ ਤੋਂ ਲਾਂਬੇ ਰਹੀਆਂ ਖਿਡਾਰਣਾਂ ਅੰਦਰ ਨਿਵੇਕਲਾ ਜੋਸ਼ ਭਰਿਆ ਤੇ ਉਨ੍ਹਾਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਿਆ।

ਫਾਈਨਲ ਮੈਚ ਦੇ ਮੁੱਖ ਮਹਿਮਾਨ ਵਜੋਂ ਅਰਜੁਨਾ ਅਵਾਰਡੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਆਈ.ਪੀ.ਐਸ.(ਸੇਵਾਮੁਕਤ) ਵਲੋਂ ਸ਼ਿਰਕਤ ਕਰਦਿਆਂ ਜੇਤੂ/ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਲਈ ਅਹਿਮ ਭੂਮਿਕਾ ਨਿਭਾਈ ।

ਇਸ ਮੌਕੇਂ ਉਨ੍ਹਾਂ ਦੇ ਨਾਲ ਟੂਰਨਾਮੈਂਟ ਅਯੋਜਕਸਟਾਰ ਕਲੱਬ ਤੋਂ ਅਰਵਿੰਦਰ ਕੌਰ ਰੋਜੀ , ਕੁਲਵਿੰਦਰ ਕੌਰ ਰੋਜੀ ( ਰੋਜੀ ਸਿਸਟਰਜ) , ਸਹਿਯੋਗੀ ਸੁਰਜੀਤ ਹਾਕੀ ਸੁਸਾਇਟੀ ਤੋਂ ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਅੰਤਰਰਾਸ਼ਟਰੀ ਕੁਲਦੀਪ ਸਿੰਘ (ਰੇਲਵੇ), ਅੰਤਰਰਾਸ਼ਟਰੀ ਸੁਰਜੀਤ ਕੌਰ, ਤਸੀਲਦਾਰ ਮਨਜੀਤ ਸਿੰਘ, ਕੋਚ ਅਮਰਿੰਦਰ ਜੀਤ ਸਿੰਘ ਸਿੱਧੂ (ਪ੍ਰਿੰਸ), ਮਾਤਾ ਦਲਵਿੰਦਰ ਕੌਰ ,ਕੋਚ ਪਰਦੀਪ ਕੌਰ, ਪ੍ਰੋਫੈਸਰ ਬਲਵਿੰਦਰ ਸਿੰਘ , ਰੇਨੂੰ ਬਾਲਾ , ਸ਼ਰਨਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜਿਰ ਸਨ।

ਸਮੂਹ ਜਾਣਕਾਰੀ ਸਟਾਰ ਕਲੱਬ ਦੀ ਜਨਰਲ ਸਕੱਤਰ ਕੁਲਵਿੰਦਰ ਕੌਰ ਦਿੰਦੇ ਦੱਸਿਆ ਕਿ’ਫਾਇਵ-ਏ-ਸਾਈਡ’ ਹਾਕੀ ਟੂਰਨਾਮੈਂਟ “ਬੇਟੀ ਬਚਾਓ , ਬੇਟੀ ਪੜ੍ਹਾਓ, ਬੇਟੀ ਖਿਡਾਓ ” ਦੇ ਮਾਟੋ ਤਹਿਤ ਹਾਕੀ ਇੰਡੀਆ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਖੇਡਿਆ ਗਿਆ ਜੋ ” ਪੱੜ੍ਹ ਲਿੱਖ ਕਰ ਦੇ ਸਕੋਗੇ ਸਵਾਲੋ ਕੇ ਜਵਾਬ , ਪੜੋਗੇ – ਖੇਡੋਗੇ ਬਨੋਗੇ ਬੜ੍ਹੇ ਸਾਹਿਬ ” ਦਾ ਸੰਦੇਸ਼ ਦਿੰਦਾ ਸੱਫਲ ਹੋ ਨਿੱਬੜਿਆ। ਦੀ