ਜਤਿਨ ਬੱਬਰ – ਆਖਰੀ ਉਮੀਦ ਐਨਜੀਓ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਅੱਤੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਵਿਸ਼ੇਸ਼ ਸਨਮਾਨ
ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਵੱਲੋਂ ਨਿਰਮਲ ਕੁਟੀਆ ਸੀਚੇਵਾਲ ਵਿਖੇਸੰਤ ਬਾਬਾ ਲਾਲ ਸਿੰਘ ਜੀ ਦੀ ਯਾਦ ਵਿੱਚ 46 ਵੀ ਸਾਲਾਨਾ ਬਰਸੀ ਮੌਕੇ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਨੇ ਖ਼ੂਨ ਦਾਨ ਕੀਤਾ।
ਇਸ ਮੌਕੇ ਬਹੁਤ ਸਾਰੀਆਂ ਰਾਜਨੀਤਿਕ, ਧਾਰਮਿਕ ਸਮਾਜਿਕ ਸਖਸ਼ੀਅਤਾਂ ਵੱਲੋ ਹਾਜ਼ਰੀ ਭਰੀ ਗਈ ਉੱਚ ਕੋਟੀ ਦੇ ਪ੍ਰਸਿੱਧ ਸੰਤ ਸਮਾਜ ਅੱਤੇ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਨੀ ਦਾ ਗੁਣ ਗਾਇਨ ਕੀਤਾ ਗਿਆ। ਸੰਗਤਾਂ ਦਾ ਬਹੁਤ ਇਕੱਠ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ। ਇਸ ਮੌਕੇ ਤੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ।
ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਅੱਤੇ ਓਹਨਾਂ ਦੀ ਸਮੁਚੀ ਟੀਮ, ਅੱਤੇ ਸੱਭ ਡੋਨਰਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਹਨਾਂ ਨੇ ਇਸ ਕੈਂਪ ਸੇਵਾ ਵਿੱਚ ਯੌਗਦਾਨ ਪਾਇਆ ।
ਮੱਨੁਖਤਾ ਦੀ ਸੇਵਾ ਹੀ ਸਾਡਾ ਧਰਮ।
Aakhri umeed welfare society (R)
9115560161,62,63,64,65