ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਲਈ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ
ਜਲੰਧਰ (ਜੇ ਪੀ ਬੀ ਨਿਊਜ਼ 24 ):- ਅੱਜ ਸੈਂਕੜੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਅਤੇ ਸਾਧੂ ਸਿੰਘ ਧਰਮਸੋੌਤ ‘ਤੇ ਆਪਣੇ ਮਾਮਲਾ ਦਰਜ ਕਰਵਾਉਣ ਲਈ ਸੜਕਾਂ ‘ਤੇ ਉਤਰ ਆਏ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਵਦੀਪ ਦਕੋਹਾ ਅਤੇ ਦੀਪਕ ਬਾਲੀ ਦੀ ਅਗਵਾਈ ਹੇਠ ਖਾਲਸਾ ਕਾਲਜ ਜਲੰਧਰ ਤੋਂ ਡੀ.ਸੀ ਦਫਤਰ ਜਲੰਧਰ ਤੱਕ ਵਿਦਿਆਰਥੀ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੇ ਏ.ਡੀ.ਸੀ.ਪੀ ਅਮਿਤ ਸਰੀਨ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਸ ‘ਤੇ ਏ.ਡੀ.ਸੀ.ਪੀ ਅਮਿਤ ਸਰੀਨ ਨੇ ਸਰਕਾਰ ਪੱਧਰ ‘ਤੇ ਮੀਟਿੰਗ ਕਰਵਾ ਕੇ ਬਾਕੀ ਸਮੱਸਿਆਵਾਂ ਦਾ 2 ਦਿਨਾਂ ‘ਚ ਹੱਲ ਕਰਵਾਉਣ ਦਾ ਭਰੋਸਾ ਦਿੱਤਾ |