ਜਤਿਨ ਬੱਬਰ – 🙏ਵਾਹਿਗੁਰੂ ਜੀ ਕਾ ਖਾਲਸਾ – ਵਾਹਿਗੁਰੂ ਜੀ ਕੀ ਫਤਿਹ 🙏
ਗੁਰੂ ਪਿਆਰੀ ਸਾਧ ਸੰਗਤ ਜੀਓ
ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦੇ 754ਵੇਂ ਪ੍ਰਕਾਸਬ ਪੂਰਬ 12 ਨਵੰਬਰ 2024 ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਣਗੇ |
ਜਿਨ੍ਹਾਂ ਦੇ ਸੰਬੰਧ ਵਿਚ “ਸ਼੍ਰੀ ਅਖੰਡਪਾਠ ਸਾਹਿਬ ਜੀ 10 ਨਵੰਬਰ 2024 ਦਿਨ ਐਤਵਾਰ ਨੂੰ “ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.), ਜਲੰਧਰ ਛਾਉਣੀ” ਵਿਖ਼ੇ ਸਵੇਰੇ 08:30 ਵਜੇ ਆਰੰਭ ਹੋਣਗੇ |
ਅਖੰਡਪਾਠ ਸਾਹਿਬ ਜੀ ਦੇ ਭੋਗ 12 ਨਵੰਬਰ 2024 ਦਿਨ ਮੰਗਲਵਾਰ ਵਾਲੇ ਦਿਨ ਸਵੇਰੇ 09:00 ਵਜੇ ਪਾਏ ਜਾਣਗੇ |
ਜਿਸ ਵਿਚ ਬੀਬੀ ਬਲਜਿੰਦਰ ਕੌਰ ਜੀ (ਖਡੂਰ ਸਾਹਿਬ) ਵਾਲੇ ਕੀਰਤਨ ਦੀ ਹਾਜ਼ਰੀ ਲਗਾਉਣਗੇ |
ਅਰਦਾਸ ਉਪਰੰਤ ਚਾਹ ਪਕੌੜਿਆ ਦੇ ਲੰਗਰ ਵਰਤਾਏ ਜਾਣਗੇ |
ਸ਼ਾਮ ਦੇ ਦੀਵਾਨ ਗੁਰੂਦੁਆਰਾ ਸਾਹਿਬ ਵਿਖ਼ੇ 07:00 ਤੋ 10:00 ਵਜੇ ਤਕ ਸਜਾਏ ਜਾਣਗੇ |
1. ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ( ਜਲੰਧਰ ਛਾਉਣੀ ਵਾਲੇ )
2. ਭਾਈ ਸਾਹਿਬ ਭਾਈ ਤਰਨਵੀਰ ਸਿੰਘ ਜੀ ਰੱਬੀ (ਲੁੱਧਿਆਣੇ ਵਾਲੇ )
ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |
ਗੁਰੂ ਕਾ ਲੰਗਰ ਅਤੁੱਟ ਵਰਤੇਗਾ |
ਸਮੂਹ ਸੰਗਤਾਂ ਸਮੇ ਸਿਰ ਪੁਹੰਚ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਆਪਣਾ ਜੀਵਨ ਸਫਲਾ ਬਨਾਉਣ 🙏
ਸਾਰੇ ਸਮਾਗਮਾਂ ਦਾ ਲਾਈਵ ਪ੍ਰਸਾਰਣ ਵੀ ਤੁਸੀ “CHARDI KALA LIVE” youtube channel ਤੇ ਵੇਖ ਸਕਦੇ ਹੋ ਜੀ 🙏
🙏 ਸਮੂਹ ਟਾਂਕ – ਕਸ਼ਤਰੀਆਂ ਸਭਾ, ਜਲੰਧਰ ਛਾਉਣੀ 🙏