ਜਤਿਨ ਬੱਬਰ – ਅੱਜ ਜਲੰਧਰ ਵਿਖੇ ਅੰਕੁਰ ਨੁਰਲਾ ਮਨਿਸਟਰੀ ਖਮਰਾ ਚਰਚ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਬੜੀਆਂ ਹੀ ਖੁਸ਼ੀਆਂ ਉਤਸਾਹ ਨਾਲ ਮਨਾਇਆ ਗਿਆ ਇਸ ਸਮਾਗਮ ਦੇ
ਵਿੱਚ ਪੰਜਾਬ ਭਰ ਤੋਂ ਲੱਖਾਂ ਲੋਕਾਂ ਨੇ ਹਿੱਸਾ ਲਿਆ ਅਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਅੱਜ ਦੇ ਇਸ ਵੱਡੀ ਇਕੱਠ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਿਤ ਪਵਿੱਤਰ ਬਾਈਬਲ ਦੇ ਵਿੱਚ ਲਿਖਤਾ ਅਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜੀਵਨ ਦੇ ਉੱਤੇ ਅਪੋਸਟਲ ਅੰਕਰ ਨਰੂਲਾ ਜੀ ਵੱਲੋਂ ਸੰਗਤਾਂ ਨੂੰ ਦੱਸ ਕੇ ਅੱਜ ਦੇ ਦਿਨ ਦੀ ਮਹੱਤਤਾ ਸਮਝਾਈ।
ਸੰਗਤਾਂ ਨੂੰ ਬੋਲਦਿਆਂ ਉਹਨਾਂ ਨੇ ਕਿਹਾ ਕਿ ਅੱਜ ਸਾਨੂੰ ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਦੇਖਣ ਦੀ ਜਰੂਰਤ ਹੈ ਕਿ ਕੀ ਅਸੀਂ ਪ੍ਰਭੂ ਯਿਸ਼ੂ ਮਸੀਹ ਜੀ ਵੱਲੋਂ ਦਰਸਾਏ ਰਾਹਾਂ ਤੇ ਚੱਲ ਰਹੇ ਹਾਂ ਜਾਂ ਆਪਣੇ ਮਨੁੱਖ ਜੀਵਨ ਦੀ ਘੁੰਮਣ ਘੇਰੀਆਂ ਦੇ ਵਿੱਚ ਫਸ ਕੇ ਪ੍ਰਭੂ ਕੋਲੋਂ ਦੂਰ ਜਾ ਰਹੇ ਹਾਂ।
ਇਸ ਮੌਕੇ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ, ਗਲੋਬਲ ਦੇ ਕੋ ਆਰਡੀਨੇਟਰ ਸ੍ਰੀ ਵਲੈਤ ਮਸੀਹ ਬੰਟੀ ਅਜਨਾਲਾ,
ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ,ਬੀਜੇਪੀ ਦੇ ਸਾਬਕਾ ਐਮਪੀ ਸੁਸ਼ੀਲ ਰਿੰਕੂ, ਸੀਨੀਅਰ ਮਸੀਹ ਆਗੂ ਹਮੀਦ ਮਸੀਹ ਅਤੇ ਹੋਰ ਬਹੁਤ ਸਾਰੇ ਸਮਾਜ ਸੇਵਕਾਂ ਨੇ ਅੱਜ ਦੇ
ਇਸ ਵੱਡੇ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਤੇ ਅਪੋਸਟਲ ਅੰਕਰ ਨਰੂਲਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ।