JPB NEWS 24

Headlines

ਆਖਰੀ ਉਮੀਦ NGO ਵੱਲੋ ਲੋੜਵੰਦਾਂ ਲਈ 111 ਵਾਲੇ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ.

ਆਖਰੀ ਉਮੀਦ NGO ਵੱਲੋ ਲੋੜਵੰਦਾਂ ਲਈ 111 ਵਾਲੇ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ..

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਕਰੋਨਾ ਤੋਂ ਹੁਣ ਤੱਕ ਬਹੁਤ ਸਾਰੇ ਲੋਕ ਜੋ ਕਿ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਉਹਨਾਂ ਲਈ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਹਮੇਸ਼ਾਂ ਹੀ ਉਹਨਾਂ ਦੀ ਆਖਰੀ ਉਮੀਦ ਬਣ ਕੇ ਮਨੁੱਖਤਾ ਦੀ ਸੇਵਾ ਲਈ ਖੜੀ ਹੋਈ.

ਕਾਫੀ ਲੰਬੇ ਸਮੇਂ ਤੋਂ ਸੰਸਥਾ ਵੱਲੋ ਬਸਤੀ ਸ਼ੇਖ ਰੋਡ ਸਥਿਤ ਬੈਂਕ ਆਫ ਬੱਡੋਦਾ ਮੁੱਖ ਦਫਤਰ ਵਿੱਖੇ ਸਿਰਫ਼ 11 ਰੁਪਏ ਵਿਚ ਲੋੜਵੰਦਾਂ ਲਈ ਰੋਟੀ, ਕੱਪੜਾ, ਦਵਾਈ, ਅਤੇ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ ਬੂਟੇ ਲਗਾਉਣ ਦੀ ਸੇਵਾ, ਖ਼ੂਨ ਦਾਨ ਕੈਂਪ ਦੀ ਸੇਵਾ, ਫੋਗਿੰਗ ਦੀ ਸੇਵਾ, ਲੋਕਾਂ ਦੇ ਘਰ ਬਣਾਉਣ ਦੀ ਸੇਵਾ, ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋੜਵੰਦਾਂ ਤੱਕ ਰੋਟੀ ਪਹੁੰਚਾਉਣ ਦੀ ਸੇਵਾ ਆਦਿ ਨਿਭਾਈ ਜਾ ਰਹੀ ਹੈ.

ਸੰਸਥਾ ਵੱਲੋ ਬਸਤੀ ਬਾਵਾ ਖੇਲ ਜਲੰਧਰ ਵਿਖੇ ਅਪਣੇ ਬ੍ਰਾਂਚ ਦੱਫਤਰ ਦਾ ਉਦਘਾਟਨ ਕੀਤਾ ਗਿਆ. ਜਿਸ ਵਿਚ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਦੱਸਿਆ ਗਿਆ ਕਿ ਇਸ ਬ੍ਰਾਂਚ ਨਵੇਂ ਕਪੜੇ, ਬੈੱਡ ਸ਼ੀਟ, ਲੈਣਗੇ ਚੋਲੀ, ਸਾੜੀ, ਸੂਟ ਤੋਲਿਆ, ਸਕੂਲ ਬੈਗ, ਅਤੇ ਹੋਰ ਸਮਾਨ ਸਿਰਫ਼ 111 ਰੁਪਏ ਵਿਚ ਮੁਹੱਈਆ ਕਰਵਾਇਆ ਜਾਵੇਗਾ. ਤਾਂ ਜੋ ਲੋਕ ਆਰਥਿਕ ਮੰਦੀ ਦੇ ਸੰਕਟ ਨਾਲ ਜੂਝ ਰਹੇ ਹਨ ਉਹਨਾਂ ਨੂੰ ਨਿਜਾਤ ਮਿਲ ਸਕੇ….ਅਤੇ ਸੰਸਥਾ ਦੀਆਂ ਸੇਵਾਵਾਂ ਨੂੰ ਅੱਗੇ ਵਧਾਇਆ ਜਾ ਸਕੇ.

ਲੋੜਵੰਦ ਪਰਿਵਾਰ ਅਪਣੇ ਵਿਆਹ ਦੇ ਕਪੜੇ ਅਤੇ ਅਤੇ ਹੋਰ ਨਵਾਂ ਸਮਾਨ ਬਜ਼ਾਰ ਨਾਲੋ ਬਹੁਤ ਹੀ ਘੱਟ ਪੈਸੇ ਦੇ ਕੇ ਲੈ ਸੱਕਦੇ ਹਨ. ਜੇਕਰ ਕੋਈ ਵੀ ਪੈਸੇ ਦੇਣ ਤੋਂ ਅਸਮਰਥ ਹੈ ਤਾਂ ਓਸ ਨੂੰ ਫ੍ਰੀ ਸੇਵਾ ਵਿੱਚ ਸਮਾਨ ਦਿੱਤਾ ਜਾਵੇਗਾ.

ਇਸ ਮੌਕੇ ਤੇ ਸਮੁੱਚੀ ਟੀਮ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ, ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ.