ਬਜ਼ੁਰਗ ਮਾਤਾ ਜੀ ਦੀ ਆਖਰੀ ਉਮੀਦ ਬਣੀ ਆਖਰੀ ਉਮੀਦ NGO..
ਲਾਚਾਰ, ਬੇਸਹਾਰਾ, ਬਜ਼ੁਰਗ 75 ਸਾਲਾਂ ਮਾਤਾ ਜੀ ਜੋ ਕਿ ਅਪਣੇ ਸੁਪਨੇ ਦੇ ਘਰ ਵਿੱਚ ਰਹਿਣ ਲਈ ਤਰਸ ਰਹੇ ਸਨ. ਦੋ ਲੜਕੇ ਇੱਕ ਮੰਦਬੁੱਧੀ ਅਤੇ ਦੂਸਰਾ ਫੈਕਟਰੀ ਵਿਚ 5000 ਤਨਖਾਹ ਤੇ ਕੰਮ ਕਰਦਾ ਹੈ ਮਾਤਾ ਨੇ ਅਪਣੀ ਸਾਰੀ ਉਮਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਥੋਡੇ ਪੈਸੇ ਜੋੜ ਕੇ ਇੱਕ ਛੋਟਾ ਜਿਹਾ ਪਲਾਟ ਖਰੀਦਿਆ ਉਸਾਰੀ ਸ਼ੁਰੂ ਕੀਤੀ ਮਹਿੰਗਾਈ ਹੋਣ ਕਾਰਨ ਅਤੇ ਪੈਸੇ ਦੀ ਕਮੀ ਹੋਣ ਕਾਰਨ ਮਾਤਾ ਜੀ ਨੂੰ ਕੰਮ ਬੰਦ ਕਰਕੇ ਬਿਨਾਂ ਛੱਤ ਤੋਂ ਗੁਜ਼ਾਰਾ ਕਰਨ ਲਈ ਮਜ਼ਬੂਰ ਕਰ ਦਿੱਤਾ..
ਮਾਤਾ ਜੀ ਨੇ ਆਖਰੀ ਉਮੀਦ NGO ਤੱਕ ਅਪਣੀ ਗੁਹਾਰ ਪਹੁੰਚਾਈ.
ਆਖਰੀ ਉਮੀਦ NGO ਵੱਲੋ ਸਾਰੀ ਸੰਗਤਿ ਅਤੇ ਸਮੁੱਚੀ ਟੀਮ ਦੇ ਸਹਿਯੋਗ ਸਦਕਾ ਮਾਤਾ ਜੀ ਦੇ ਘਰ ਦੀ ਉਸਾਰੀ ਸ਼ੁਰੂ ਕਰਵਾਈ ਗਈ.
ਜਿਸ ਤਰਾਂ ਆਖਰੀ ਉਮੀਦ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਲੋੜਵੰਦਾਂ ਨੂੰ ਰੋਜ਼ਾਨਾ ਰੋਟੀ, ਕੱਪੜਾ, ਦਵਾਈ ਅਤੇ ਐਂਬੂਲੈਂਸ ਸੇਵਾ ਸਿਰਫ਼ 11 ਰੁਪਏ ਵਿਚ ਕਾਫ਼ੀ ਲੰਬੇ ਅਰਸੇ ਤੋਂ ਮੁਹੱਈਆ ਕਰਵਾ ਰਹੀ ਹੈ.
ਓਸੇ ਤਰਾ ਬੇਸਹਾਰਾ, ਬੇਘਰ, ਲੋੜੀਂਦਾ ਲੋਕਾਂ ਦੀ ਆਖਰੀ ਉਮੀਦ ਵੀ ਪੂਰੀ ਕਰ ਰਹੀ ਹੈ.
ਸਾਡੇ ਸਮਾਜ ਨੂੰ ਇਹੋ ਜਿਹੀਆਂ ਸੰਸਥਾਵਾਂ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੈ. ਆਓ ਅਸੀਂ ਵੀ ਮਨੁੱਖਤਾ ਦੀ ਸੇਵਾ ਲਈ ਇਹੋ ਜਿਹੀਆ ਸੰਸਥਾਵਾਂ ਦਾ ਹਿੱਸਾ ਬਣ ਕੇ ਅਪਣਾ ਜੀਵਨ ਸਫ਼ਲਾ ਕਰੀਏ.