JPB NEWS 24

Headlines

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ (ਜਯੋਤੀ ਬੱਬਰ ) ਵਿਸ਼ੇਸ਼ ਸਾਰੰਗਲ (ਆਈ ਏ ਐਸ) ਵੱਲੋਂ ਅੱਜ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਅਹੁਦਾ ਸੰਭਾਲ ਲਿਆ ਗਿਆ । ਉਨਾਂ ਕਿਹਾ ਕਿ ਜਲੰਧਰ ਜਿਲੇ ਵਿੱਚ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਅਤੇ ਵਿਕਾਸ ਕੰਮਾਂ ਨੂੰ ਤੇਜ਼ ਕਰਨਾ ਉਨਾਂ ਦੀ ਪਹਿਲ ਕਦਮੀ ਹੋਵੇਗੀ । ਉਨਾਂ ਖੇਡ ਉਦਯੋਗ ਦੀ ਉੱਨਤੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵਚਨਬੱਧਤਾ ਦੁਹਰਾਈ । ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ । ਉਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ । ਇਸ ਮੌਕੇ ਜਿਲੇ ਦੇ ਸਮੂਹ ਉੱਚ ਅਧਿਕਾਰੀ ਤੇ ਸਾਰੰਗਲ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ।