JPB NEWS 24

Headlines
The organization became the last hope for the families of the families of the houses burnt to ashes in the fire

ਅੱਗ ਨਾਲ ਸੜ ਕੇ ਸੁਆਹ ਹੋਏ ਘਰਾਂ ਦੇ ਪਰਿਵਾਰਿਕ ਮੈਂਬਰਾਂ ਦੀ ਆਖਰੀ ਉਮੀਦ ਬਣੀ ਆਖਰੀ ਉਮੀਦ ਸੰਸਥਾ

ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਵੱਲੋਂ ਰੇਲ ਕੋਚ ਫੈਕਟਰੀ ਦੇ ਬਾਹਰ ਤਕਰੀਬਨ 65 ਝੁੱਗੀਆਂ ਜੌ ਅੱਗ ਦੀ ਲਪੇਟ ਵਿੱਚ ਆਉਣ ਨਾਲ ਸੜ ਕੇ ਸੁਆਹ ਹੋ ਗਈਆਂ ਓਹਨਾਂ ਦੀ ਸਾਰ ਲਈ ਗਈ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਕੁਦਰਤ ਦੇ ਕਹਿਰ ਨੇ ਇਹਨਾਂ ਪਰਿਵਾਰਾਂ ਦੀ ਛੱਤ ਖੋਹ ਲਈ। ਸਾਰਾ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਠੰਡ ਦੇ ਮੌਸਮ ਵਿੱਚ ਬੱਚਿਆ ਦੇ ਨਾਲ ਰਾਤ ਸੜਕਾਂ ਕਿਨਾਰੇ ਕਟਣ ਲਈ ਮਜਬੂਰ ਹੋ ਗਏ।

ਛੋਟੇ ਛੋਟੇ ਬੱਚੇ ਜੌ ਕਦੇ ਸਕੂਲ ਵਿੱਚ ਪੜ੍ਹਨ ਜਾਂਦੇ ਸਨ ਉਹਨਾਂ ਦੇ ਸਕੂਲ ਬੈਗ ਕਿਤਾਬਾਂ ਯੂਨੀਫ਼ਾਰਮ ,ਕੱਪੜੇ ਸੜ ਕੇ ਸੁਆਹ ਹੋ ਗਏ।

ਖਾਣ ਨੂੰ ਰੋਟੀ ਨਹੀਂ, ਪਾਉਣ ਨੂੰ ਕੱਪੜੇ ਨਹੀਂ, ਰਹਿਣ ਨੂੰ ਛੱਤ ਨਹੀਂ। ਪੈਰਾਂ ਵਿੱਚ ਚੱਪਲਾਂ ਨਹੀਂ।

ਆਖਰੀ ਉਮੀਦ ਸੰਸਥਾ, ਸਮਰਪਣ ਐਨਜੀਓ, ਰੋਟਰੀ ਕਲੱਬ ਜਲੰਧਰ, ਫ਼ਤਿਹ ਮਿਸ਼ਨ ਸੇਵਾ, ਸ਼ਾਮ ਕੇ ਦੀਵਾਨੇ ਅੱਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ, ਕੱਪੜੇ, ਚੱਪਲਾਂ ਆਦਿ ਦੀ ਸੇਵਾ ਬੇਘਰ ਹੋਏ ਲੋਕਾਂ ਤੱਕ ਪਹੁੰਚਾਈ ਗਈ।

ਇਸ ਮੌਕੇ ਤੇ ਪ੍ਰਧਾਨ ਜਤਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਹੋਰ ਵੀ ਬਣਦੀ ਸੇਵਾ ਇਹਨਾਂ ਬੇਘਰ ਹੋਏ ਪਰਿਵਾਰਾ ਤੱਕ ਜਰੂਰ ਮੁੱਹਈਆ ਕਰਵਾਈ ਜਾਵੇਗੀ ਓਹਨਾਂ ਵੱਲੋ ਦਾਨੀ ਸੱਜਣਾਂ ਨੂੰ ਇਹਨਾਂ ਬੇਘਰ ਹੋਏ ਲੋਕਾਂ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।