JPB NEWS 24

Headlines

ਨਗਰ ਨਿਗਮ ਦੀ ਟੀਮ ਨੇਂ ਜਲੰਧਰ ਬਸਤੀ ਨੌਂ ’ਚ ਗੈਰਕਾਨੂੰਨੀ ਉਸਾਰੀ ‘ਤੇ ਚਲਾਈ ਡਿੱਚ,ਦੇਖੋ ਤਸਵੀਰਾਂ

ਜਲੰਧਰ ’ਚ ਨਗਰ ਨਿਗਮ ਦੀ ਟੀਮ ਨੇਂ ਬਸਤੀ ਨੌਂ ’ਚ ਗੈਰਕਾਨੂੰਨੀ ਉਸਾਰੀ ‘ਤੇ ਚਲਾਈ ਡਿੱਚ,ਦੇਖੋ ਤਸਵੀਰਾਂ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ(ਜੇ ਪੀ ਬੀ ਨਿਊਜ਼)- ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਐਕਸ਼ਨ ਵਿਚ ਨਜ਼ਰ ਆ ਰਹੀ ਹੈ। ਨਵੇਂ ਕਮਿਸ਼ਨਰ ਦੇ ਹੁਕਮਾਂ ‘ਤੇ ਅੱਜ ਬਸਤੀ ਨੌਂ ਸਥਿਤ ਕੇ.ਜੀ.ਐਸ ਪੈਲੇਸ ਨੇੜੇ ਨਿਗਮ ਦੀ ਹੱਦ ਅੰਦਰ ਬਿਨਾਂ ਨਕਸ਼ਾ ਪਾਸ ਕਰਵਾਏ ਅਤੇ ਉਸਾਰੀ ਤੋਂ ਪਹਿਲਾਂ ਕੋਈ ਮਨਜ਼ੂਰੀ ਲਏ ਬਿਨਾਂ ਫੈਕਟਰੀ ਦੀ ਉਸਾਰੀ ਕੀਤੀ ਜਾ ਰਹੀ ਸੀ।

ਮਾਮਲਾ ਨਿਗਮ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ’ਤੇ ਅੱਜ ਟੀਮ ਡੀਚ ਨੂੰ ਲੈ ਕੇ ਕਾਰਵਾਈ ਕਰਨ ਲਈ ਪੁੱਜੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਫੈਕਟਰੀ ਮਾਲਕ ਗੁਰਕ੍ਰਿਪਾਲ ਸਿੰਘ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਉਸ ਨੂੰ ਨਿਗਮ ਦੇ ਅਧਿਕਾਰੀਆਂ ਨੇ ਇਮਾਰਤ ਦੀ ਉਸਾਰੀ ਲਈ ਨਕਸ਼ਾ ਅਤੇ ਹੋਰ ਦਸਤਾਵੇਜ਼ ਦਿਖਾਉਣ ਲਈ ਕਿਹਾ ਸੀ ਪਰ ਫੈਕਟਰੀ ਦਾ ਨਿਰਮਾਣ ਕਰਨ ਵਾਲੇ ਵਿਅਕਤੀ ਨੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੀ ਉਸਾਰੀ ਦੀ ਪ੍ਰਕਿਰਿਆ ਜਾਰੀ ਰੱਖੀ। ਜਿਸ ‘ਤੇ ਕਾਰਵਾਈ ਕਰਦੇ ਹੋਏ ਅੱਜ ਨਿਗਮ ਦੀ ਟੀਮ ਨੇ ਢਾਹੁਣ ਲਈ ਪਹੁੰਚੀ ।

ਦੂਜੇ ਪਾਸੇ ਫੈਕਟਰੀ ਮਾਲਕ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਮਾਰਤ ਪੁਰਾਣੀ ਹੈ। ਸੀਵਰੇਜ ਆਦਿ ਕਾਰਨ ਨੀਵਾਂ ਹੋ ਗਿਆ ਸੀ। ਜਦੋਂ ਮੀਂਹ ਪੈਂਦਾ ਸੀ ਤਾਂ ਪਾਣੀ ਅੰਦਰ ਵੜ ਜਾਂਦਾ ਸੀ। ਇਸ ਲਈ ਇਮਾਰਤ ਨੂੰ ਥੋੜ੍ਹਾ ਉੱਚਾ ਕੀਤਾ ਗਿਆ ਸੀ. ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀ ਸਬੰਧੀ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ। ਨਾ ਹੀ ਉਸ ਨੂੰ ਢਾਹੁਣ ਸਬੰਧੀ ਕੋਈ ਜਾਣਕਾਰੀ ਸੀ। ਜਦੋਂਕਿ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਨੋਟਿਸ ਦਿੱਤਾ ਗਿਆ ਸੀ। ਦਸਤਾਵੇਜ਼ਾਂ ਦੀ ਮੰਗ ਕੀਤੀ। ਪਰ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਕਾਰਵਾਈ ਕੀਤੀ ਗਈ ।