JPB NEWS 24

Headlines

ਜੈਤੇਵਾਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਹੋਇਆ ਆਗਾਜ਼

MLA ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਫੰਡ ‘ਚੋਂ 51000 ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ ਰਾਮਾ ਮੰਡੀ ਦੇ ਨੇੜਲੇ ਪਿੰਡ ਜੈਤੇਵਾਲੀ ਦੇ ਮੁੱਖ ਚੌਂਕ ‘ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ” ਸਿੰਬਲ ਆਫ ਨੌਲਜ ” ਵਜੋਂ ਜਾਣੇ ਜਾਂਦੇ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਆਗਾਜ਼ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ, ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਕੁੱਲੀ ਵਾਲੇ ਅਤੇ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਲੋਂ ਸਾਂਝੇ ਤੌਰ ‘ਤੇ ਨੀਂਹ ਪੱਥਰ ਰੱਖ ਕੇ ਕੀਤਾ ਗਿਆ । ਸਮਾਗਮ ਦੌਰਾਨ ਨੀਂਹ ਪੱਥਰ ਰੱਖਣ ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਲਗਾਉਣ ਦਾ ਕੰਮ ਖੁਸ਼ੀ ਖੁਸ਼ਹਾਲੀ ਨਾਲ ਪੂਰਾ ਹੋਣ ਅਤੇ ਨਗਰ ਨਿਵਾਸੀਆਂ ਦੀ ਖੁਸ਼ਹਾਲੀ ਅਤੇ ਸਰਬਤ ਦੇ ਭਲੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਗਈ । ਇਸ ਦੌਰਾਨ ਗੱਲਬਾਤ ਕਰਦਿਆ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਡਾ. ਭੀਮ ਰਾਓ ਅੰਬੇਡਕਰ ਨੌਜਵਾਨ ਸਭਾ (ਰਜਿ.) ਜੈਤੇਵਾਲੀ, ਗ੍ਰਾਮ ਪੰਚਾਇਤ ਪਿੰਡ ਜੈਤੇਵਾਲੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਡਾ. ਬੀ.ਆਰ.ਅੰਬੇਡਕਰ ਜੀ ਦਾ ਬੁੱਤ ਲਗਾਉਣ ਦੇ ਕੰਮ ਦਾ ਆਗਾਜ਼ ਹੋਣ ‘ਤੇ ਮੁਬਾਰਕਬਾਦ ਦਿੱਤੀ ।

ਸੰਬੋਧਨ ਕਰਦਿਆ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਗਏ ਮਾਰਗ ‘ਤੇ ਚਲਦਿਆਂ ਇਕਜੁੱਟ ਹੋ ਕੇ ਅੱਗੇ ਵਧਣ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਿਅਤ ਕਰਨ ਅਤੇ ਬਾਬਾ ਸਾਹਿਬ ਦੇ ਕੰਮ ‘ਚ ਵਧ ਚੜ੍ਹ ਕੇ ਸੇਵਾ ਕਰਨ ਦੀ ਅਪੀਲ ਕੀਤੀ । ਸੰਤ ਕ੍ਰਿਸ਼ਨ ਨਾਥ ਜੀ ਨੇ ਉਦਘਾਟਨ ਸਮਾਗਮ ‘ਚ ਪਹੁੰਚੇ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਚੌਂਕ ਦਾ ਨਾਮ ਬਾਬਾ ਸਾਹਿਬ ਜੀ ਦੇ ਨਾਮ ਉਪਰ ਅੰਬੇਡਕਰ ਚੌਂਕ ਰੱਖਣ ਦੀ ਅਪੀਲ ਕੀਤੀ । ਇਸ ਦੌਰਾਨ ਸੰਬੋਧਨ ਕਰਦਿਆ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸੰਤਾਂ ਮਹਾਪੁਰਖਾਂ, ਗ੍ਰਾਮ ਪੰਚਾਇਤ, ਸਭਾ ਦੇ ਸਾਰੇ ਮੈਂਬਰਾਂ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਫੰਡ ਵਿਚੋਂ ਬਾਬਾ ਸਾਹਿਬ ਜੀ ਦਾ ਬੁੱਤ ਲਗਾਉਣ ਲਈ ਸੇਵਾ ਵਜੋਂ 51000 ਰੁਪਏ ਦੇਣ ਦਾ ਵਾਅਦਾ ਵੀ ਕੀਤਾ ।

ਵਿਧਾਇਕ ਕੋਟਲੀ ਨੇ ਕਿਹਾ ਕਿ ਉਹ ਸੰਤਾਂ ਦੇ ਕਹਿਣ ਮੁਤਾਬਕ ਚੌਂਕ ਦਾ ਨਾਮ ਅੰਬੇਡਕਰ ਚੌਂਕ ਕਰਵਾਉਣ ਲਈ ਪ੍ਰਸ਼ਾਸਨ ਤੋਂ ਮੰਜ਼ੂਰੀ ਕਰਵਾ ਦੇਣਗੇ । ਇਸ ਮੌਕੇ ਸਭਾ ਦੇ ਪ੍ਰਧਾਨ ਬਲਵੰਤ ਰਾਏ (ਬੰਤ), ਉੱਪ-ਪ੍ਰਧਾਨ ਅਮਰਜੀਤ ਰਾਮ ਪੰਚ, ਸੈਕਟਰੀ ਰਾਮ ਰਤਨ, ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਸਤਪਾਲ ਸਿੰਘ ਔਜਲਾ, ਪੰਚ ਧਰਮਵੀਰ ਜੌਨੀ, ਸਾਬਕਾ ਸਰਪੰਚ ਤਰਸੇਮ ਲਾਲ ਪੁਆਰ, ਕੈਸ਼ੀਅਰ ਅਮਨ ਪੁਆਰ, ਪਰਮਜੀਤ ਪੁਆਰ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਪ੍ਰਧਾਨ ਬਲਵਿੰਦਰ ਕੁਮਾਰ ਅਤੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਸਮੇਤ ਵੱਡੀ ਗਿਣਤੀ ‘ਚ ਨਗਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ।