JPB NEWS 24

Headlines

ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਦੀ ਚਾਦੀੰ ਕੀਤੀ ਚੋਰੀ, ਕੰਧ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਦੀ ਚਾਦੀੰ ਕੀਤੀ ਚੋਰੀ, ਕੰਧ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ (ਜੇ ਪੀ ਬੀ ਨਿਊਜ਼ 24 ) : ਜਲੰਧਰ ਦਿਹਾਤੀ ਪੁਲਿਸ ਥਾਣਾ ਆਦਮਪੁਰ ਅਧੀਨ ਆਉਂਦੀ ਪੁਲਿਸ ਚੌਕੀ ਜੰਡੂ ਸਿੰਘਾ ‘ਚ ਚੋਰੀ ਦੀਆਂ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ। ਬੀਤੀ ਰਾਤ ਚੋਰਾਂ ਨੇ ਜੰਡੂ ਸਿੰਘਾ ‘ਚ ਹੁਸ਼ਿਆਰਪੁਰ ਰੋਡ ‘ਤੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਕੰਧ ਪਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਵਿਜੈ ਕੁਮਾਰ ਵਾਸੀ ਪੁੱਤਰ ਸੋਮ ਦੱਤ ਵਾਸੀ ਚਰਨਜੀਤ ਪੁਰਾ ਜਲੰਧਰ ਨੇ ਦੱਸਿਆ ਕਿ ਉਹ ਕਰੀਬ 25 ਸਾਲ ਤੋਂ ਜੰਡੂ ਸਿੰਘਾ ਵਿਖੇ ਸੁਨਾਰ ਦੀ ਦੁਕਾਨ ਕਰਦਾ ਹੈ।

ਸ਼ੁੱਕਰਵਾਰ ਸਵੇਰੇ 5.30 ਵਜੇ ਉਸਨੂੰ ਪਿੰਡ ਵਾਸੀ ਦਾ ਫੋਨ ਅਇਆ ਕਿ ਉਸਦੀ ਦੁਕਾਨ ਦੀ ਕੰਧ ਪਾੜੀ ਹੋਈ ਹੈ ਤੇ ਚੋਰੀ ਹੋਈ ਲੱਗਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਤੁਰੰਤ ਜੰਡੂ ਸਿੰਘਾ ਪੁੱਜੇ ਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਮੱਲ੍ਹੀ ਤੇ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕੀਤਾ। ਜੰਡੂ ਸਿੰਘਾ ਪੁਲਿਸ ਨੇ ਘਟਨਾ ਸਥਾਨ ‘ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਵਿਜੈ ਕੁਮਾਰ ਸੁਨਿਆਰੇ ਨੇ ਕਿਹਾ ਕਿ ਉਸਦੀ ਦੁਕਾਨ ‘ਚੋਂ 4 ਤੋਂ 6 ਕਿੱਲੋ ਚਾਂਦੀ ਦੇ ਗਹਿਣੇ ਤੇ ਚਾਂਦੀ ਚੋਰੀ ਹੋਈ ਹੈ ਤੇ ਉਸਦਾ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਿਜੈ ਕੁਮਾਰ ਨੇ ਜੰਡੂ ਸਿੰਘਾ ਪੁਲਿਸ ਨੂੰ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਅਪੀਲ ਕੀਤੀ ਹੈ। ਜਦ ਚੌਕੀ ਇੰਚਾਰਜ ਜੰਡੂ ਸਿੰਘਾ ਏਐਸਆਈ ਲਾਭ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਚੱਲ ਰਹੀ ਹੈ ਤੇ ਚੋਰ ਜਲਦ ਕਾਬੂ ਕੀਤੇ ਜਾਣਗੇ। ਉਨ੍ਹਾਂ ਕਿਹਾ ਫਿਲਹਾਲ ਨੁਕਸਾਨ ਬਾਰੇ ਅਜੇ ਪਤਾ ਨਹੀਂ ਚੱਲਿਆ।