JPB NEWS 24

Headlines

ਲਾਲੀ ਇਨਫੋਸਿਸ ਅਤੇ ਐਨਜੀਓ ਫ਼ਿਕਰ ਏ ਹੋਂਦ ਨੇ ਕੀਤੀ ਟਰੀ ਪਲਾਂਟੇਸ਼ਨ

ਜਲੰਧਰ (ਜੇ ਪੀ ਬੀ ਨਿਊਜ਼ 24 ) :  ਲਾਲੀ ਇਨਫੋਸਿਸ ਅਤੇ ਐਨਜੀਓ ਫ਼ਿਕਰ ਏ ਹੋਂਦ ਦੋ ਹਜਾਰ ਸੱਤ ਤੋਂ ਹਰ ਸਾਲ ਟਰੀ ਪਲਾਂਟੇਸ਼ਨ ਕਰਦੇ ਆ ਰਹੇ ਹੈ ਅਤੇ ਇਸੇ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਤਕ 1000 ਤੋਂ ਵੱਧ ਪੌਦੇ ਲਗਾ ਦਿੱਤੇ ਗਏ ਹਨ ਲਾਲੀ ਇਨਫੋਸਿਸ ਦੇ ਐੱਮਡੀ ਅਤੇ ਐਨਜੀਓ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਸਾਨੂੰ ਸਭ ਨੂੰ ਇਸ ਮੌਸਮ ਵਿੱਚ ਦਰੱਖਤ ਲਗਾਉਣੇ ਚਾਹੀਦੇ ਹਨ ਕਿਉਂ ਕੀ ਇਕ ਰੁੱਖ ਹੀ ਸਾਨੂੰ ਬਹੁਤ ਕੁੱਝ ਦੇ ਜਾਂਦਾ ਹੈ ਜਿਵੇਂ ਕਿ
ਇੱਕ ਰੁੱਖ ਇੱਕ ਸਾਲ ਵਿੱਚ ਲਗਭਗ 20 ਕਿਲੋ ਧੂੜ ਨੂੰ ਸੋਖ ਲੈਂਦਾ ਹੈ। ਇਹ ਹਰ ਸਾਲ ਲਗਭਗ 700 ਕਿਲੋ ਆਕਸੀਜਨ ਛੱਡਦਾ ਹੈ। ਪ੍ਰਤੀ ਸਾਲ 20 ਟਨ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦਾ ਹੈ।
ਗਰਮੀਆਂ ਵਿੱਚ ਇੱਕ ਵੱਡੇ ਰੁੱਖ ਦੇ ਹੇਠਾਂ ਔਸਤ ਤਾਪਮਾਨ ਚਾਰ ਡਿਗਰੀ ਤੱਕ ਘੱਟ ਹੁੰਦਾ ਹੈ।ਪਾਰਾ, ਲਿਥੀਅਮ, ਲੀਡ ਆਦਿ ਵਰਗੀਆਂ ਜ਼ਹਿਰੀਲੀਆਂ ਧਾਤਾਂ ਦੇ ਮਿਸ਼ਰਣ ਨੂੰ 80 ਕਿਲੋਗ੍ਰਾਮ ਤੱਕ ਸੋਖਣ ਦੇ ਸਮਰੱਥ। ਹਰ ਸਾਲ ਲਗਭਗ 1 ਲੱਖ ਵਰਗ ਮੀਟਰ ਪ੍ਰਦੂਸ਼ਿਤ ਹਵਾ ਨੂੰ ਫਿਲਟਰ ਕਰਦਾ ਹੈ। ਘਰ ਦੇ ਨੇੜੇ ਇੱਕ ਰੁੱਖ ਇੱਕ ਧੁਨੀ ਕੰਧ ਦਾ ਕੰਮ ਕਰਦਾ ਹੈ. ਭਾਵ ਸ਼ੋਰ ਨੂੰ ਸੋਖ ਲੈਂਦਾ ਹੈ। ਦਰੱਖਤ ਲਗਾਉਣਾ ਅੱਜ ਦੇ ਯੁੱਗ ਦੀ ਲੋੜ ਹੈ ਇਹ ਅਸੀਂ ਸਭ ਜਾਣਦੇ ਹਾਂ ਪਰ ਸਾਨੂੰ ਥੋੜ੍ਹਾ ਸਮਾਂ ਕੱਢ ਕੇ ਅੱਗੇ ਆਉਣਾ ਪਵੇਗਾ ਅਤੇ ਇਸ ਵਿਚ ਯੋਗਦਾਨ ਦੇਣਾ ਪਵੇਗਾ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਪੈਣਗੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੇ ਜੋ ਸ਼ੂਗਰ ਮਿੱਲ ਚੌਕ ਵਿੱਚ ਧਰਨਾ ਲਗਾਇਆ ਸੀ ਉਸ ਨੂੰ ਖੋਲ੍ਹਣ ਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਥੇ 52 ਪੌਦੇ ਵੰਡੇ ਗਏ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं