JPB NEWS 24

Headlines
Tribute ceremony in memory of swadesh nanchahal at punjab press club

ਸਵਦੇਸ਼ ਨਨਚਾਹਲ ਦੀ ਯਾਦ ‘ਚ ਪੰਜਾਬ ਪ੍ਰੈੱਸ ਕਲੱਬ ਵਿਖੇ ਸ਼ਰਧਾਂਜਲੀ ਸਮਾਗਮ

ਜਲੰਧਰ, 23 ਸਤੰਬਰ ( ਜਤਿਨ ਬੱਬਰ )-ਪਿਛਲੇ ਦਿਨੀਂ ਉਤਰਾਖੰਡ ‘ਚ ਸਦੀਵੀ ਵਿਛੋੜਾ ਦੇ ਗਏ ਨੌਜਵਾਨ ਪੱਤਰਕਾਰ ਸਵਦੇਸ਼ ਨਨਚਾਹਲ ਦੀ ਯਾਦ ‘ਚ ਪੰਜਾਬ ਪ੍ਰੈੱਸ ਕਲੱਬ ਵਲੋਂ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਵਲੋਂ ਪੱਤਰਕਾਰੀ ਦੇ ਖੇਤਰ ‘ਚ ਪਾਏ ਯੋਗਦਾਨ ਨੂੰ ਯਾਦ ਕੀਤਾ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਪੰਜਾਬ ਪ੍ਰੈੱਸ ਕਲੱਬ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਵਦੇਸ਼ ਨਨਚਾਹਲ ਨੇ ਆਪਣੀ ਮਿਹਨਤ ਤੇ ਲਗਨ ਨਾਲ ਥੋੜ੍ਹੇ ਜਿਹੇ ਅਰਸੇ ਅੰਦਰ ਹੀ ਪੱਤਰਕਾਰੀ ਦੇ ਖੇਤਰ ‘ਚ ਆਪਣੀ ਵਿਸ਼ੇਸ਼ ਪਛਾਣ ਬਣਾ ਲਈ ਸੀ। ਉਨ੍ਹਾਂ ਕਿਹਾ ਕਿ ਨਨਚਾਹਲ ਵਲੋਂ ਪੱਤਰਕਾਰੀ ਦੇ ਖੇਤਰ ‘ਚ ਪਾਇਆ ਗਿਆ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਸਵਦੇਸ਼ ਨਨਚਾਹਲ ਨੇ ਪੱਤਰਕਾਰੀ ਦੇ ਖੇਤਰ ‘ਚ ਆਪਣੀ ਸ਼ੁਰੂਆਤ ਸ਼ਾਮ ਨੂੰ ਛਪਣ ਵਾਲੇ ਅਖਬਾਰ ‘ਐਨਕਾਊਂਟਰ’ ਤੋਂ ਕੀਤੀ ਤੇ ਇਸ ਤੋਂ ਬਾਅਦ ਉਹ ‘ਅਜੀਤ ਸਮਾਚਾਰ’ ਨਾਲ ਜੁੜ ਗਏ ਪਰ ਆਖਰ ‘ਚ ਉਨ੍ਹਾਂ ਆਪਣਾ ‘ਸਵਦੇਸ਼ੀ ਲਾਈਵ ਨਿਊਜ਼’ ਨਾਂ ਦਾ ਵੈੱਬ ਪੋਰਟਲ ਸ਼ੁਰੂ ਕੀਤਾ।

ਸਮਾਗਮ ਦੌਰਾਨ ਸਵਦੇਸ਼ ਨਨਚਾਹਲ ਦੇ ਪਿਤਾ ਭਾਰਤ ਭੂਸ਼ਣ ਅਤੇ ਉਤਰਾਖੰਡ ਤੋਂ ਮ੍ਰਿਤਕ ਦੇਹ ਨੂੰ ਲਿਆਉਣ ਵਾਲੇ ਨੌਜਵਾਨ ਅਭਿਨਵ ਅਰੋੜਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਦੇਸ਼ ਨਨਚਾਹਲ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਪ੍ਰਮੁੱਖ ਤੌਰ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਓ. ਐਸ. ਡੀ. ਡਾ. ਕਮਲੇਸ਼ ਸਿੰਘ ਦੁੱਗਲ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਕੁਲਦੀਪ ਸਿੰਘ ਬੇਦੀ, ਰਾਕੇਸ਼ ਸ਼ਾਂਤੀਦੂਤ, ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਿੰਦਰਪਾਲ, ‘ਅੱਜ ਦੀ ਆਵਾਜ਼’ ਤੋਂ ਮਲਕੀਤ ਸਿੰਘ ਬਰਾੜ, ਸ੍ਰੀਮਤੀ ਪੁਸ਼ਪਿੰਦਰ ਕੌਰ, ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਮਨਦੀਪ ਸ਼ਰਮਾ, ਯੂਨਾਈਟਿਡ ਮੀਡੀਆ ਕਲੱਬ ਦੇ ਪ੍ਰਧਾਨ ਸੁਕਰਾਂਤ ਸਫ਼ਰੀ, ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸ਼ਾਹੀ ਤੇ ਦੈਨਿਕ ਸਵੇਰਾ ਤੋਂ ਅਸ਼ੋਕ ਕੁਮਾਰ ਅਨੁਜ ਆਦਿ ਸ਼ਾਮਿਲ ਹਨ। ਇਸ ਮੌਕੇ ਮੰਚ ਦਾ ਸੰਚਾਲਨ ਪ੍ਰੈੱਸ ਕਲੱਬ ਦੇ ਸੈਕਟਰੀ ਮੇਹਰ ਮਲਿਕ ਵਲੋਂ ਕੀਤਾ ਗਿਆ। ਸਮਾਗਮ ਵਿੱਚ ਪੱਤਰਕਾਰ ਵਿਨੇ ਪਾਲ, ਰਮੇਸ਼ ਗਾਬਾ,ਸੰਦੀਪ ਵਰਮਾ, ਨਰੇਸ਼ ਭਾਰਦਵਾਜ, ਮਦਨ ਭਾਰਦਵਾਜ, ਸੁਰਿੰਦਰ ਰਣਦੇਵ, ਸੌਰਵ ਖੰਨਾ, ਟਿੰਕੂ ਪੰਡਿਤ, ਰਚਨਾ ਸੇਵਕ, ਅਰੁਨ ਵਿੱਕੀ, ਬਿੱਟੂ ਓਬਰਾਏ, ਸ਼ੈਲੀ, ਤਜਿੰਦਰ ਸਿੰਘ ਰਾਜਨ, ਧਰਮਿੰਦਰ ਸੋਂਧੀ, ਦਵਿੰਦਰ ਕੁਮਾਰ, ਨਿਤਿਨ ਕੌੜਾ, ਕੁਲਪ੍ਰੀਤ ਸਿੰਘ ਏਕਮ, ਕੁਲਵਿੰਦਰ ਸਿੰਘ ਮਠਾਰੂ, ਕਰਣ, ਗੁਰਪ੍ਰੀਤ ਸਿੰਘ, ਰਾਘਵ ਜੈਨ, ਗੀਤਾ ਵਰਮਾ, ਪਰਦੀਪ ਸਿੰਘ, ਵਰੁਣ ਅੱਗਰਵਾਲ, ਅਨਿਲ ਵਰਮਾ, ਵਿੱਕੀ ਕੰਬੋਜ, ਜਤਿਨ ਮਰਵਾਹਾ, ਨਿਸ਼ਾ ਸ਼ਰਮਾ, ਜਗਰੂਪ, ਦਿਸ਼ਾ, ਮਨਪ੍ਰੀਤ ਕੌਰ, ਗੌਰਵ ਬੱਸੀ, ਮੋਨੂੰ ਸੱਭਰਵਾਲ, ਵਰਿੰਦਰ, ਮਨਜੀਤ ਸ਼ਿਮਾਰੂ, ਲਵਦੀਪ, ਸੁਨੀਤਾ, ਗੇਵੀ, ਰਾਹੁਲ, ਰਿੰਪੀ, ਲੱਕੀ, ਰਾਜੂ ਗੁਪਤਾ ਅਤੇ ਹੋਰ ਮੀਡੀਆਕਰਮੀ ਹਾਜਰ ਸਨ।