ਭਾਟੀਆ ਦੰਪਤੀ ਵੱਲੋਂ ਅਰੰਭੇ ਜਤਨਾਂ ਨਾਲ ਵੱਖ-ਵੱਖ ਪਾਰਟੀਆਂ ਨੂੰ ਲੱਗੇਗਾ ਕੱਲ ਤਗੜਾ ਝਟਕਾ
ਇਸਤਰੀ ਅਕਾਲੀ ਦਲ ਦੇ ਲੀਡਰ ਅਤੇ ਯੂਥ ਅਕਾਲੀ ਦਲ ਦੇ ਲੀਡਰ ਅਤੇ ਬਹੁਤ ਸਾਰੇ ਐਨਜੀਓ ਹੋਣਗੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਜੇ ਪੀ ਬੀ ਨਿਊਜ਼ 24 : ਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਜੋ ਸਿਆਸਤ ਦੇ ਭੀਸ਼ਮ ਪਿਤਾਮਾ ਮੰਨੇ ਜਾਂਦੇ ਹਨ ਅਤੇ ਜਲੰਧਰ ਸ਼ਹਿਰ ਦੀਆਂ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਨਾਲ ਵੀ ਜੁੜੇ ਹੋਏ ਹਨ ਅਤੇ ਉਹਨਾਂ ਦੀ ਤਗਰੀ ਪਕੜ ਕਰਨ ਜਿੱਥੇ ਪਿਛਲੇ ਦਿਨੀਂ ਸ੍ਰੀ ਪ੍ਰਵੇਸ਼ ਚਮੜੀ ਡਿਪਟੀ ਮੇਅਰ ਸਰਦਾਰ ਮਲਵਿੰਦਰ ਸਿੰਘ ਲੱਕੀ ਕਾਂਗਰਸੀ ਆਗੂ ਗੁਰਪਾਲ ਸਿੰਘ ਤੱਖਰ ਸਾਬਕਾ ਕੌਂਸਲਰ ਸਰਦਾਰ ਸੁਰਜੀਤ ਸਿੰਘ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਇਸ ਸਬੰਧੀ ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਤਕੜੇ ਯਤਨ ਕੀਤੇ ਜਾ ਰਹੇ ਹਨ
ਜਿਸ ਦੇ ਨਤੀਜੇ ਵਜੋਂ ਕੱਲ ਮਿਤੀ 9 ਅਪ੍ਰੈਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ ਵਿੱਚ ਵੱਡੀਆਂ ਜੋਈਨਿੰਗ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਮਾਰਕਫੈਡ ਸਰਦਾਰ ਹਰਚੰਦ ਸਿੰਘ ਬਰਸਟ ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਸ੍ਰੀ ਸੁਸ਼ੀਲ ਰਿੰਕੂ ਲੋਕ ਸਭਾ ਉਮੀਦਵਾਰ ਸ੍ਰੀ ਸ਼ੀਤਲ ਅੰਗੂਰਾਲ ਵਿਧਾਇਕ ਹਲਕਾ ਵੈਸਟ ਸ੍ਰੀ ਰਮਨ ਅਰੋੜਾ ਵਿਧਾਇਕ ਹਲਕਾ ਕੇਂਦਰੀ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਵਿਚ ਸੈਂਕੜੇ ਪਰਿਵਾਰ ਕੱਲ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹਨਗੇ