You are currently viewing ਮਸੀਹ ਆਗੂਆਂ ਨੇ ਕੀਤੀ ਨਵਾਂਸ਼ਹਿਰ ਡਿਪਟੀ ਕਮਿਸ਼ਨਰ ਨਾਲ ਮੀਟਿੰਗ

ਮਸੀਹ ਆਗੂਆਂ ਨੇ ਕੀਤੀ ਨਵਾਂਸ਼ਹਿਰ ਡਿਪਟੀ ਕਮਿਸ਼ਨਰ ਨਾਲ ਮੀਟਿੰਗ

ਮਸੀਹ ਆਗੂਆਂ ਨੇ ਕੀਤੀ ਨਵਾਂਸ਼ਹਿਰ ਡਿਪਟੀ ਕਮਿਸ਼ਨਰ ਨਾਲ ਮੀਟਿੰਗ

ਰਾਜਨ ਰੰਧਾਵਾ (ਨਵਾਂਸ਼ਹਿਰ) ਅੱਜ ਪੰਜਾਬ ਮਸੀਹ ਏਕਤਾ ਫਰੰਟ ਦੇ ਪੰਜਾਬ ਪ੍ਰਧਾਨ ਪਾਸਟਰ ਜਸਵਿੰਦਰ ਜੱਸੀ ਦੀ ਅਗਵਾਈ ਵਿੱਚ ਮਸੀਹ ਆਗੂਆਂ ਨੇ ਨਵਾਂਸ਼ਹਿਰ ਡਿਪਟੀ ਕਮਿਸ਼ਨਰ ਨਾਲ ਮਿੰਟੀਗ ਕੀਤੀ ਪਾਸਟਰ ਜਸਵਿੰਦਰ ਜੱਸੀ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਨਵਾਂਸ਼ਹਿਰ ਦੇ ਐਸ ਡੀ ਐਮ ਸਾਹਿਬ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਅੰਦਰ ਮਸੀਹ ਕਬਰਸਤਾਨ ਲਈ ਇਕ ਮੰਗ ਪੱਤਰ ਦਿੱਤਾ ਸੀ ਉਸ ਤੋਂ ਬਾਅਦ ਐਸ ਡੀ ਐਮ ਸਾਹਿਬ ਨੇ ਕਿਹਾ ਕਿ ਤੁਸੀ ਮਾਣਯੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਵੀ ਇਸ ਗੱਲ ਨੂੰ ਲਿਆ ਦਿਉ ਮਸੀਹ ਭਾਈਚਾਰੇ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਜੀ ਨੂੰ ਦੱਸਿਆ ਕਿ ਪਿਛਲੇ ਲੰਬੇ ਸਮੇ ਤੋਂ ਨਵਾਂਸ਼ਹਿਰ ਵਿੱਚ ਇੱਕ ਵੀ ਕਬਰਸਤਾਨ ਨਹੀ ਹੈ ਮਸੀਹ ਧਰਮ ਦੇ ਅਨੁਸਾਰ ਮਸੀਹ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਨੂੰ ਦਫ਼ਨਾਇਆ ਜਾਣਾ ਜ਼ਰੁਰੀ ਹੈ ਕਬਰਸਤਾਨ ਨਾ ਹੋਣ ਦੀ ਵਜ੍ਹਾ ਨਾਲ ਮਸੀਹ ਭਾਈਚਾਰਾ ਇਸ ਰਸਮ ਨੂੰ ਪੂਰਾ ਨਹੀ ਕਰ ਪਾ ਰਿਹਾ ਮਸੀਹ ਆਗੂਆਂ ਨੇ ਕਿਹਾ ਕਿ ਮਸੀਹ ਭਾਈਚਾਰੇ ਦੀ ਇਸ ਮੰਗ ਵੱਲ ਜਲਦ ਪ੍ਰਸ਼ਾਸਨ ਧਿਆਨ ਦੇਵੇ ਅਤੇ ਇਸ ਦਾ ਹੱਲ ਜਲਦੀ ਕੀਤਾ ਜਾਵੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੇ ਭਰੋਸਾ ਦਿਵਾਇਆ ਕਿ ਜਲਦੀ ਪ੍ਰਸ਼ਾਸਨ ਨਾਲ ਮਿਟੀਗ ਕਰਕੇ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਤੇ ਪੰਜਾਬ ਮਸੀਹ ਏਕਤਾ ਫਰੰਟ ਰਾਹੋਂ ਦੇ ਸ਼ਹਿਰੀ ਪ੍ਰਧਾਨ ਸੁਰਜੀਤ ਕਾਹਲੋ ਜੀ,ਬੇਗਮਪੁਰ ਦੇ ਸਰਪੰਚ ਕੁਲਵਿੰਦਰ ਜੀ,ਪਾਸਟਰ ਰਾਮਪਾਲ ਬੈਰਸਾਲਾ, ਮਨੀਸ਼ ਰਾਹੋ, ਅਸ਼ੋਕ ਕੁਮਾਰ, ਅਮਰਜੀਤ ਰਾਹੋ, ਸੁਰਜੀਤ ਮਸੀਹ ਆਦਿ ਹਾਜ਼ਰ ਸਨ

About The Author

Leave a Reply