You are currently viewing 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਮਨਾਇਆ ਆਜ਼ਾਦੀ ਦਿਹਾੜਾ

15 ਅਗਸਤ ਆਜ਼ਾਦੀ ਦਿਹਾੜੇ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਮਨਾਇਆ ਆਜ਼ਾਦੀ ਦਿਹਾੜਾ

15 ਅਗਸਤ ਆਜ਼ਾਦੀ ਦਿਹਾੜੇ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਮਨਾਇਆ ਆਜ਼ਾਦੀ ਦਿਹਾੜਾ

ਬੇਗਮਪੁਰਾ ਟਾਈਗਰ ਫੋਰਸ ਅਤੇ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੋਸਾਇਟੀ ਦੇ ਅਹੁਦੇਦਾਰਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸਟੈਚੂ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਆਜ਼ਾਦੀ ਦਿਹਾੜਾ ਮਨਾਇਆ | ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਵਾਇਸ ਚੇਅਰਮੈਨ ਲਵਲੀ ਪੰਡੋਰੀ ਰੁਕਮਾਨ , ਕੌਮੀ ਪ੍ਰਧਾਨ ਅਸ਼ੋਕ ਸਲਣ, ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਕੌਮੀ ਵਾਇਸ ਪ੍ਰਧਾਨ ਤਾਰਾ ਚੰਦ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਧਾਨ ਬਿੰਦਰ ਸਰੋਆ ਅਤੇ ਪੰਜਾਬ ਵਾਈਸ ਪ੍ਰਧਾਨ ਸੋਨੂ ਸਿੰਘ ਸਿੰਘੜੀਵਾਲ ਅਤੇ ਦੁਆਬਾ ਇੰਚਾਰਜ ਸੋਮਦੇਵ ਸੰਧੀ ਅਤੇ ਦੁਆਬਾ ਪ੍ਰਧਾਨ ਅਮਰਜੀਤ ਸੰਧੀ ਵੱਲੋਂ ਸਭ ਤੋਂ ਪਹਿਲਾਂ ਹੋਸ਼ਿਆਰਪੁਰ ਡਾਕਟਰ ਬੀ ਆਰ ਅੰਬੇਡਕਰ ਚੌਂਕ ਵਿਖੇ ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ |

ਉਸ ਤੋਂ ਬਾਅਦ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸਟੈਚੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਅਤੇ ਉਸ ਤੋਂ ਬਾਅਦ ਮਿਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਵੀ ਸਾਰੇ ਅਹੁਦੇਦਾਰਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸਟੈਚੂ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਆਜ਼ਾਦੀ ਦਿਹਾੜਾ ਮਨਾਇਆ | ਸਾਂਝੇ ਬਿਆਨ ਵਿੱਚ ਬੋਲਦਿਆਂ ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਅਤੇ ਪੰਜਾਬ ਪ੍ਰਧਾਨ ਬਿੰਦਰ ਸਰੋਆ ਨੇ ਕਿਹਾ ਕਿ ਅਸਲ ਵਿੱਚ ਆਜ਼ਾਦੀ ਦਿਹਾੜਾ ਤਾਂ ਹੀ ਹੋਵੇਗਾ | ਜੇਕਰ ਲੋਕਾਂ ਦੀਆਂ ਵੋਟਾਂ ਲੈ ਕੇ ਬਣੇ ਐਮ.ਪੀ ਅਤੇ ਐਮ.ਐਲ.ਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਕਿ ਸਰਕਾਰੀ ਸਕੂਲਾਂ ਦਾ ਮਿਆਰ ਕਿੱਥੇ ਤੱਕ ਸੀਮਤ ਹੋ ਕੇ ਬੈਠਾ ਹੈ | ਉਨਾਂ ਨੇ ਇਹ ਵੀ ਅਪੀਲ ਕਰਦੇ ਆਂ ਆਖਿਆ ਕਿ ਆਜ਼ਾਦੀ ਦਿਹਾੜੇ ਨੇਤਾਵਾਂ ਲੋਕਾਂ ਦੇ ਫੁੱਲਾਂ ਦੇ ਹਾਰ ਪਾ ਕੇ ਨਹੀਂ ਮਨਾਏ ਜਾਂਦੇ ਸਗੋ ਕਿ ਉਹਨਾਂ ਰਹਿਬਰਾਂ ਦੇ ਫੁੱਲਾਂ ਦੇ ਹਾਰ ਪਾ ਕੇ ਮਨਾਉਣੇ ਚਾਹੀਦੇ ਹਨ | ਜਿਨਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਹੈ |

ਇਸ ਮੌਕੇ ਪੰਜਾਬ ਵਾਈਸ ਪ੍ਰਧਾਨ ਸੋਨੂ ਸਿੰਘੜੀਵਾਲ , ਪੰਜਾਬ ਸਲਾਹਕਾਰ ਬਿੱਟਾ ਬਸੀ , ਪੰਜਾਬ ਸਲਾਹਕਾਰ ਸਤਨਾਮ ਬਜਵਾੜਾ , ਦੁਆਬਾ ਵਾਈਸ ਪ੍ਰਧਾਨ ਸੰਜੀਵ ਰਾਏ , ਦੁਆਬਾ ਜਨਰਲ ਸੈਕਟਰੀ ਓੰਕਾਰ , ਸਿਟੀ ਵਾਈਸ ਪ੍ਰਧਾਨ ਤੋਤੀ ਹੁਸ਼ਿਆਰਪੁਰੀਆ , ਬਲਾਕ ਦੋ ਪ੍ਰਧਾਨ ਤਿਲਕ ਰਾਜ ਵਿਰਦੀ ਸ਼ੇਰਗੜ੍ਹ , ਹਲਕਾ ਚੱਬੇਵਾਲ ਉਪ ਪ੍ਰਧਾਨ ਰਕੇਸ਼ ਕੁਮਾਰ ਮੱਲ ਮਜਾਰੀਆ ,ਵਿਸ਼ਾਲ ਮਾਂਝੀ , ਗੱਗੀ ਬਜਵਾੜਾ , ਮਨਜੀਤ ਕੌਰ , ਮੁਖਤਿਆਰ ਸਿੰਘ , ਸੋਨੂ ,ਜਸਵੀਰ ਕੌਰ , ਸਲੀਮ ਕੌਸ਼ਲ ਸੀਨੀਅਰ ਮੈਂਬਰ ਪੰਜਾਬ ,ਲੱਕੀ ਬਸਿਕ, ਆਜੂ ਅੰਬੇਡਕਰ ਚੌਂਕ ਪ੍ਰਧਾਨ ,ਜਿਲਾ ਯੂਥ ਵਾਈਸ ਪ੍ਰਧਾਨ ਦੀਪਕ ਕੁਮਾਰ ਦੀਪੂ ,ਸਿਟੀ ਇੰਚਾਰਜ ਵਿਸ਼ਾਲ ਝਿਮ , ਬਿੰਦਰ ਕੁਮਾਰ ਮੁੱਲਾ ਪ੍ਰਧਾਨ,ਬਿੱਟੂ ਸੋਹਤਾ, ਪੰਮਾ ਨਾਰੂ ਨੰਗਲ,ਇੰਦਰ ਜੱਸਲ ਆਦਮਵਾਲ, ਗੁਰਮੇਜ ਸਿੰਘ ਅਜਲਾ ਆਦ ਹਾਜਰ ਸਨ

Leave a Reply