You are currently viewing ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਰਾਵੀ ਅਤੇ ਉਝ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਲਿਆ ਜਾਇਜ਼ਾ
Mazdoor kisan union leaders took stock of the damage caused by floods in ravi and ujh river in the border areas of gurdaspur

ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਰਾਵੀ ਅਤੇ ਉਝ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਲਿਆ ਜਾਇਜ਼ਾ

ਗੁਰਦਾਸਪੁਰ 23 ਅਗਸਤ (ਅਸ਼ਵਨੀ) :- ਰਾਵੀ ਅਤੇ ਉਝ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਤਰਲੋਕ ਸਿੰਘ ਬਹਿਰਾਮਪੁਰ ਦੀ ਅਗਵਾਈ ਵਿਚ ਮਕੌੜਾ ਪੱਤਣ ਤੇ ਰਾਵੀ ਦਰਿਆ ਦੇ ਪਾਰ ਬਾਰਡਰ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ।

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਤਰਲੋਕ ਸਿੰਘ ਬਹਿਰਾਮਪੁਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮਕੌੜਾ ਪੱਤਣ ਤੇ ਰਾਵੀ ਦਰਿਆ ਦੇ ਪਾਰ ਬਾਰਡਰ ਦੇ ਪਿੰਡਾਂ ਨੂੰ ਜਾਂਦੀ ਇਕੋ ਇਕ ਸੜਕ ਉਝ ਅਤੇ ਰਾਵੀ ਦਰਿਆ ਵਲੋਂ ਹੜ੍ਹਾਂ ਦੇ ਕਾਰਨ ਢਾਹ ਲਾ ਕੇ ਲਗਭਗ 400 ਫੁੱਟ ਸੜਕ ਦਰਿਆ ਨੇ ਆਪਣੇ ਵਿੱਚ ਸੁੱਟ ਲਈ ਹੈ ਜਿਸ ਨਾਲ ਚਾਰ ਪਹੀਆ ਵਾਹਨ ਚੱਲਣ ਲਈ ਰਸਤਾ ਨਹੀਂ ਹੈ ।

ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਰਾਵੀ ਦਰਿਆ ਦੇ ਪਾਰ ਬਾਰਡਰ ਦੇ ਪਿੰਡਾਂ ਦੇ ਕਿਸਾਨਾਂ ਨੇ ਦਰਿਆ ਉਤੇ ਪੁਲ ਨਾ ਬਣਨ ਕਰਕੇ ਪਹਿਲਾਂ ਬੜੀ ਮੁਸ਼ਕਿਲ ਨਾਲ ਦਰਿਆ ਵਿੱਚੋਂ ਦੀ ਤਿੰਨ-ਤਿੰਨ ਟਰੈਕਟਰ ਪਾ ਕੇ ਗੰਨਾ ਦਰਿਆ ਪਾਰ ਕੀਤਾ ਅਤੇ ਵਾਧੂ ਮਜਦੂਰੀ ਦਾ ਖਰਚਾ ਕਰਕੇ ਦੁਬਾਰਾ ਇਕ ਟਰੈਕਟਰ ਉਤੇ ਲਦ ਕੇ ਸਰਕਾਰੀ ਅਤੇ ਨਿੱਜੀ ਖੰਡ ਮਿੱਲਾਂ ਤਕ ਗੰਨਾ ਪਹੁੰਚਾਇਆ ਪਰ ਅਜੇ ਤੱਕ ਕਿਸਾਨਾਂ ਨੂੰ ਗੰਨੇ ਦਾ ਪੂਰਾ ਬਕਾਇਆ ਨਹੀਂ ਮਿਲਿਆ ਹੈ ।

ਕਿਸਾਨ ਆਗੂਆਂ ਨੇ ਕਿਹਾ ਕਿ ਪੀੜਤ ਕਿਸਾਨਾਂ ਦੀ ਰਾਵੀ ਅਤੇ ਉਝ ਦਰਿਆਵਾਂ ਵਲੋਂ ਢਾਹ ਲਗ ਕੇ ਦਰਿਆ ਵਿੱਚ ਡਿੱਗੀ ਹੋਈ ਜਮੀਨ ਦੀ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਦਰਿਆ ਦੀ ਢਾਹ ਲਾਉਣ ਦੀ ਰੋਕਥਾਮ ਲਈ ਮਿਆਰੀ ਅਤੇ ਮਜਬੂਤ ਸਪਰ ਬਣਾਏ ਜਾਣ, ਲੋਕਾਂ ਦੇ ਆਉਣ-ਜਾਣ ਲਈ ਕਿਸਾਨਾਂ ਦੀ ਜਮੀਨ ਛਡ ਕੇ ਪੱਕੀ ਸੜਕ ਬਣਾਈ ਜਾਵੇ, ਗੰਨਾ ਉਤਪਾਦਕਾਂ ਦਾ ਖੰਡ ਮਿੱਲਾਂ ਵਲ ਰਹਿੰਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ ਅਤੇ ਬਰਸਾਤ ਦੇ ਮੌਸਮ ਤੋਂ ਬਾਅਦ ਫੌਰੀ ਮਕੌੜਾ ਪੱਤਣ ਤੇ ਰਾਵੀ ਦਰਿਆ ਉਤੇ ਪੁਲ ਬਨਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਨਣ ਸਿੰਘ ਦੋਰਾਂਗਲਾ, ਸਾਗਰ ਸਿੰਘ ਭੋਲਾ, ਮਹਿੰਦਰ ਸਿੰਘ ਕਜਲੇ-ਝੂੰਬਰ, ਜਸਬੀਰ ਸਿੰਘ ਨਿਹੰਗ, ਜਰਨੈਲ ਸਿੰਘ ਝਬਕਰਾ ਅਤੇ ਮੋਹਕਮ ਸਿੰਘ ਆਦਿ ਕਿਸਾਨ ਆਗੂ ਸ਼ਾਮਲ ਹੋਏ

Leave a Reply