JPB NEWS 24

Headlines
Effective meeting of jalandhar commissionerate police before lok sabha elections 2024

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਪ੍ਰਭਾਵਸ਼ਾਲੀ ਮੀਟਿੰਗ

ਜਤਿਨ ਬੱਬਰ – ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅੰਦਰ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਡਾ. ਰਾਹੁਲ ਐਸ., ਆਈ.ਪੀ.ਐਸ., ਪੁਲਿਸ ਕਮਿਸ਼ਨਰ, ਜਲੰਧਰ, ਅਤੇ ਸ੍ਰੀ. ਸੰਦੀਪ ਸ਼ਰਮਾ, ਪੀ.ਪੀ.ਐਸ, ਜੁਆਇੰਟ ਸੀ.ਪੀ.ਜਲੰਧਰ ਵੱਲੋ ਕੀਤੀ ਗਈ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

* ਮੀਟਿੰਗ ਵਿੱਚ ਸਾਰੇ ਜੀ.ਓ., ਐਸ.ਐਚ.ਓ, ਇੰਚਾਰਜ ਪੁਲਿਸ ਪੋਸਟਾਂ, ਇੰਚਾਰਜ ਈਆਰਐਸ ਅਤੇ ਤਕਨੀਕੀ ਸੇਵਾਵਾਂ ਸ਼ਾਮਲ ਸਨ।

* ਪੁਲਿਸ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ।

* ਚੋਣਾਂ ਨੂੰ ਬਿਨਾ ਕਿਸੇ ਡਰ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਬੰਧਤ ਥਾਣਿਆਂ ਦੇ ਅੰਦਰ ਅਮਨ-ਕਾਨੂੰਨ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਗਿਆ।

* ਜਨਤਕ ਸੁਰੱਖਿਆ ਨੂੰ ਵਧਾਉਣ ਲਈ ਐਸ.ਐਚ.ਓਜ਼ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਖੇਤਰਾਂ ਵਿੱਚ ਰਾਤ ਸਮੇਂ ਡੋਮੀਨੇਸ਼ਨ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

* ਸਾਰੇ ਪੁਲਿਸ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਡਿਊਟੀ ਯਾਦ ਕਰਵਾਈ ਗਈ ਕਿ ਚੋਣਾਂ ਆਜ਼ਾਦ, ਨਿਰਪੱਖ ਅਤੇ ਬਿਨਾਂ ਕਿਸੇ ਡਰਾਵੇ ਜਾਂ ਦਖਲ ਤੋਂ ਕਰਵਾਈਆਂ ਜਾਣ।