You are currently viewing “ਲਾਲੀ ਇੰਫੋਸਿਸ ਦੁਵਾਰਾ ਵਿਹਾਰਕ ਆਈ.ਟੀ. ਟੈਕਨੋਲੋਜੀਆਂ ਤੇ ਸੇਮਿਨਾਰ”
"Seminar on practical IT technologies by lali infosys"

“ਲਾਲੀ ਇੰਫੋਸਿਸ ਦੁਵਾਰਾ ਵਿਹਾਰਕ ਆਈ.ਟੀ. ਟੈਕਨੋਲੋਜੀਆਂ ਤੇ ਸੇਮਿਨਾਰ”

  • Post author:
  • Post comments:0 Comments

ਜਤਿਨ ਬੱਬਰ ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ,ਹਾਰਡਵੇਅਰ-ਨੈਟਵਰਕਿੰਗ, ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਬਾਰ ਅਵਲ ਆ ਚੁੱਕੀ ਹੈ।

ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਨਵੀਨਤਮ ਤਕਨਾਲੋਜੀਆਂ ਦੀ ਵਰਤੋਂ ਨਾਲ ਰੂ-ਬਰੂ ਕਰਵਾਉਣਾ ਤਾਕਿ ਵਿਦਿਆਰਥੀ ਹਮੇਸ਼ਾ ਅੱਪਡੇਟ ਰਹਿਣ। ਇਸੇ ਕੜੀ ਨੂੰ ਜੋੜਦੇ ਹੋਏ ਅੱਜ ਸਿਸਟਮਸ ਇੰਜੀਨੀਅਰ ਅਰਸ਼ਨੂਰ ਕੌਰ ਟੀ.ਸੀ.ਐਸ (ਪੋਵਾਈ-ਮੁੰਬਈ) ਨੇ “ਆਈ.ਟੀ ਕੰਪਨੀਆਂ ਵਿੱਚ ਵਰਤੋਂ ਹੋਣ ਵਾਲੀਆਂ ਵਿਹਾਰਕ ਕੰਪਿਊਟਰ ਟੈਕਨੋਲੋਜੀਆਂ ‘ ਤੇ ਗਿਆਨਵਾਨ ਸੈਮੀਨਾਰ ਦਿੱਤਾ ।

ਇੱਸ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਇਹ ਦੱਸਿਆ ਗਿਆ ਕੇ ਕਿਵੇ ਉਹ ਆਪਣੇ ਆਪ ਨੂੰ ਵਿਦਿਆਰਥੀ ਜੀਵਨ ਵਿੱਚ ਆਈ.ਟੀ ਨਾਲ ਸੰਬੰਧਿਤ ਟੈਕਨੋਲੋਜੀਆਂ ਤੇ ਮਹਾਰਤ ਹਾਸਿਲ ਕਰ ਸਕਣ। ਵਿਦਿਆਰਥੀਆਂ ਅਨੁਸਾਰ ਉਹਨਾਂ ਨੂੰ ਅੱਜ ਇਹ ਸੇਧ ਮਿਲੀ ਹੈ ਕਿ ਕਿਵੇਂ ਰਿਹੰਦੇ ਸਮੇ ਵਿੱਚ ਆਈ.ਟੀ ਕੰਪਨੀਆਂ ਲਈ ਉਹ ਪੂਰਨ ਰੂਪ ਵਿੱਚ ਤਿਆਰ ਹੋ ਸਕਣ।

ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹੋ ਜਿਹੇ ਉਪਰਾਲਿਆਂ ਨਾਲ I ਵਿਦਿਆਰਥੀਆਂ ਵਿੱਚ ਨਵੇਂ-ਨਵੇਂ ਵਿਸ਼ਿਆਂ ਨੂੰ ਅਧਿਐਨ ਕਰਨ ਦਾ ਰੁਜ਼ਾਨ ਪੈਦਾ ਹੁੰਦਾ ਹੈ । ਉਹਨਾਂ ਅਨੁਸਾਰ ਸੰਸਥਾ ਦਾ ਇਕੋ ਹੀ ਟੀਚਾ ਹੈ ਕਿ ਵਿਦਿਆਰਥੀ ਵੱਧ ਤੋਂ ਵੱਧ ਤਕਨੀਕੀ ਗਿਆਨ ਪ੍ਰਾਪਤ ਕਰ ਆਈ.ਟੀ ਦੀਆਂ ਵੱਡੀਆਂ ਕੰਪਨੀਆਂ ਵਿੱਚ ਰੁਜਗਾਰ ਕਰਦੇ ਹੋਏ ਖੁਸ਼ਹਾਲ ਅਤੇ ਸਫ਼ਲ ਜੀਵਨ ਜੀ ਸਕਣ।

Leave a Reply