You are currently viewing ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਡਾ. ਰਾਹੁਲ ਸੂਦ ’ਤੇ ਗੋਲੀ ਚਲਾਉਣ ਵਾਲੇ ਨਾਮਲੂਮ ਵਿਅਕਤੀਆਂ ਵਿਚੋ 1 ਗ੍ਰਿਫ਼ਤਾਰ
Commissionerate police jalandhar arrested one of the unidentified persons who shot at Dr. rahul sood

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਡਾ. ਰਾਹੁਲ ਸੂਦ ’ਤੇ ਗੋਲੀ ਚਲਾਉਣ ਵਾਲੇ ਨਾਮਲੂਮ ਵਿਅਕਤੀਆਂ ਵਿਚੋ 1 ਗ੍ਰਿਫ਼ਤਾਰ

  • Post author:
  • Post comments:0 Comments

ਜਲੰਧਰ, 25 ਅਗਸਤ 2025, संदीप – ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਜਾਰੀ ਰੱਖਦੇ ਹੋਏ, ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਦੀ ਪੁਲਿਸ ਟੀਮ ਵਲੋ ਮੋਰ ਸੁਪਰ ਮਾਰਕੀਟ ਸਟੋਰ, ਅਰਬਨ ਅਸਟੇਟ ਫੇਸ-2 ਦੇ ਸਾਹਮਣੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਵਿਚੋ ਇੱਕ ਦੋਸ਼ੀ ਨੂੰ ਸਫਲਤਾ ਪੂਰਵਕ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਸੀ.ਪੀ. ਜਲੰਧਰ ਸ਼੍ਰੀਮਤੀ ਧਨਪ੍ਰੀਤ ਕੋਰ ਨੇ ਦੱਸਿਆ ਕਿ ਮੁਕੱਦਮਾ ਨੰਬਰ 113 ਮਿਤੀ 19.08.2025, ਧਾਰਾ 109, 3(5) BNS ਅਤੇ 25/27/54/59 Arms Act ਵਾਧਾ ਜੁਰਮ 118(1)(2) BNS ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਵਿੱਖੇ ਬਰਬਿਆਨ ਡਾ. ਰਾਹੁਲ ਸੂਦ ਵਾਸੀ ਜਲੰਧਰ ਹਾਈਟਸ-2, ਜਲੰਧਰ ਦਰਜ ਕੀਤਾ ਗਿਆ, ਜੋ ਕਿ ਕਿਡਨੀ ਹਸਪਤਾਲ ਜਲੰਧਰ ਵਿਖੇ ਡਾਕਟਰ ਹੈ। ਪੀੜਤ ਨੇ ਦੱਸਿਆ ਕਿ ਮਿਤੀ 19.08.2025 ਨੂੰ ਮੋਰ ਸੁਪਰ ਮਾਰਕੀਟ ਸਟੋਰ ਦੇ ਸਾਹਮਣੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਉਸਤੇ ਗੋਲੀਬਾਰੀ ਕੀਤੀ ਗਈ।

ਇਸ ਘਟਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀਪੀ ਜਲੰਧਰ ਵਲੋਂ ਇੱਕ ਟੀਮ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ( DCP INV.) , ਸ਼੍ਰੀ ਜੇਯੰਤ ਪੁਰੀ ( ADCP INV.) , ਸ਼੍ਰੀ ਹਰਿੰਦਰ ਸਿੰਘ ਗਿੱਲ (ADCP ਸਿਟੀ-2), ਸ਼੍ਰੀ ਪਰਮਜੀਤ ਸਿੰਘ (ADCP) ਅਤੇ ਸ਼੍ਰੀਮਤੀ ਰੂਪਦੀਪ ਕੌਰ (ACP ਮਾਡਲ ਟਾਊਨ) ਦੀ ਸਿੱਧੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸ਼੍ਰੀ ਬਲਜਿੰਦਰ ਸਿੰਘ ਅਤੇ CIA ਇੰਚਾਰਜ ਸ਼੍ਰੀ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਸਮੇਤ CIA ਸਟਾਫ ਦੀਆਂ ਟੀਮਾ ਦਾ ਗਠਨ ਕੀਤਾ ਗਿਆ।

ਤਫ਼ਤੀਸ਼ ਦੌਰਾਨ CCTV ਕੈਮਰਿਆਂ, ਤਕਨੀਕੀ ਸਹਾਇਤਾ ਅਤੇ ਹੋਰ ਸਰੋਤਾਂ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ। ਇਹਨਾਂ ਵਿਚੋਂ ਇਕ ਦੋਸ਼ੀ ਸਤਿਆ ਨਾਰਾਇਣ ਪੁੱਤਰ ਛੋਟੀ ਰਾਮ, ਹਾਲ ਵਾਸੀ ਮਕਾਨ ਨੰਬਰ 236, ਰਾਮ ਸਿੰਘ ਦਾ ਵਿਹੜਾ, ਇੰਡਸਟਰੀ ਏਰੀਆ, ਥਾਣਾ ਡਿਵੀਜ਼ਨ ਨੰਬਰ 8, ਜਲੰਧਰ ਨੂੰ ਮਿਤੀ 24.08.2025 ਨੂੰ ਅਯੋਧਿਆ, ਉੱਤਰ ਪ੍ਰਦੇਸ਼ ਤੋਂ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ, ਜਲੰਧਰ ਵਿਖੇ ਪੇਸ਼ ਕੀਤਾ ਗਿਆ ।

ਉਹਨਾਂ ਨੇ ਦੱਸਿਆ ਕਿ ਦੋਸ਼ੀ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਬਾਕੀ ਬਚੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਲਦੀ ਕੀਤੀ ਜਾ ਸਕੇ।

ਸੀਪੀ ਜਲੰਧਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੋ ਵੀ ਵਿਅਕਤੀ ਸ਼ਹਿਰ ਵਿੱਚ Law & Order ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply