ਬੀ ਟੀ ਐਫ ਅਤੇ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੋਸਾਇਟੀ ਵੱਲੋਂ ਸਰਕਾਰ ਨੂੰ ਸਵਾਲ ਆਖਰ ਹੁਸ਼ਿਆਰਪੁਰ ਵਿੱਚ ਪਾਰਕ ਵਾਲੀਆਂ ਜਗ੍ਹਾ ਕਿਵੇਂ ਵਿਕ ਗਈਆਂ
ਮੁਹੱਲਾ ਨਿਵਾਸੀਆਂ ਅਤੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਸਾਂਝੇ ਤੌਰ ਤੇ ਮਿਨੀ ਸੈਕਟਰੀਏਟ ਹੁਸ਼ਿਆਰਪੁਰ ਅੱਗੇ ਨਗਰ ਨਿਗਮ ਕਮਿਸ਼ਨਰ ਅਤੇ ਤਹਿਸੀਲਦਾਰ ਹੁਸ਼ਿਆਰਪੁਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ
ਰਿਪੋਰਟ (ਤਾਰਾ ਚੰਦ) : ਬਹੁਤ ਚਰਚਿਤ ਮਸਲਾ ਹੁਸ਼ਿਆਰਪੁਰ ਦੀਆਂ ਕਲੋਨੀਆਂ ਵਿੱਚ ਪਾਰਕ ਵਾਲੀਆਂ ਜਗ੍ਹਾ ਨੂੰ ਵੇਚਣ ਵਿੱਚ ਨਗਰ ਨਿਗਮ ਦੇ ਵੱਡੇ ਅਧਿਕਾਰੀਆਂ ਦਾ ਹੱਥ ਅਤੇ ਮੰਤਰੀਆਂ ਦੀ ਵੀ ਮਿਲੀ ਭੁਗਤ ਹੋਣ ਕਰਕੇ ਪਾਰਕ ਵਾਲੀਆਂ ਜਗ੍ਹਾ ਦੇ ਨਕਸ਼ੇ ਪਾਸ ਹੋ ਕੇ ਵੱਡੀਆਂ ਕੋਠੀਆਂ ਵੀ ਬਣ ਗਈਆਂ ਹਨ । ਇਸ ਮਸਲੇ ਤੋਂ ਦੁਖੀ ਹੋ ਕੇ ਮਹੱਲਾ ਨਿਵਾਸੀਆਂ ਅਤੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਿਨੀ ਸੈਕਟਰੀਏਟ ਅੱਗੇ ਬੇਗਮਪੁਰਾ ਟਾਈਗਰ ਫੋਰਸ ਅਤੇ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੋਸਾਇਟੀ ਦੇ ਸਿਟੀ ਪ੍ਰਧਾਨ ਸਤਬੀਰ ਸਿੰਘ ਸੱਤੀ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਕਮਿਸ਼ਨਰ ਹੁਸ਼ਿਆਰਪੁਰ ਅਤੇ ਤਹਿਸੀਲਦਾਰ ਹੁਸ਼ਿਆਰਪੁਰ ਦਾ ਸਾਂਝੇ ਤੌਰ ਤੇ ਪੁਤਲਾ ਫੂਕ ਕੇ ਨਾਰੇਬਾਜੀ ਕੀਤੀ ਗਈ । ਮੀਡੀਆ ਨਾਲ ਗੱਲਬਾਤ ਕਰਦਿਆਂ ਕੌਮੀ ਵਾਈਸ ਪ੍ਰਧਾਨ ਤਾਰਾ ਚੰਦ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਕਲੋਨੀਆਂ ਵਿੱਚ ਪਹਿਲਾਂ ਪਾਰਕਾਂ ਦਿਖਾ ਕੇ ਪਲਾਟ ਵਿੱਚ ਜਾਂਦੇ ਹਨ ਅਤੇ ਫਿਰ ਜਦੋਂ ਪਲਾਟ ਵਿਕ ਜਾਂਦੇ ਹਨ ਫਿਰ ਪਾਰਕ ਵਾਲੀਆਂ ਜਗ੍ਹਾਂ ਨੂੰ ਪਲਾਟ ਦਿਖਾ ਕੇ ਵੇਚ ਦਿੱਤਾ ਜਾਂਦਾ ਹੈ । ਉਸ ਤੋਂ ਬਾਅਦ ਨਕਸ਼ੇ ਪਾਸ ਕਰ ਦਿੱਤੇ ਜਾਂਦੇ ਹਨ । ਉਹਨਾਂ ਨੇ ਕਿਹਾ ਕਿ ਹੁਸ਼ਿਆਰਪੁਰ ਦੀਆਂ ਬਹੁਤ ਸਾਰੀਆਂ ਕਲੋਨੀਆਂ ਇਹੋ ਜਿਹੀਆਂ ਹਨ ਜਿਨਾਂ ਦੀ ਟਾਊਨ ਪਲੈਨਿੰਗ ਕੁਝ ਹੋਰ ਹੈ ਅਤੇ ਉਸਾਰੀਆਂ ਕੁਝ ਹੋਰ ਹਿਸਾਬ ਨਾਲ ਹੋਈਆਂ ਹਨ । ਇਸ ਵਿੱਚ ਸਿੱਧੇ ਤੌਰ ਤੇ ਨਗਰ ਨਿਗਮ ਕਮਿਸ਼ਨਰ ਹੁਸ਼ਿਆਰਪੁਰ ਅਤੇ ਤਹਿਸੀਲਦਾਰ ਜਿੰਮੇਵਾਰ ਹਨ । ਉਹਨਾਂ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਇਹਨਾਂ ਭ੍ਰਸ਼ਟ ਅਧਿਕਾਰੀਆਂ ਤੇ ਕਾਰਵਾਈ ਕਰਕੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਇਕੱਠ ਨੇ ਨਗਰ ਨਿਗਮ ਕਮਿਸ਼ਨਰ ਮੁਰਦਾਬਾਦ ਅਤੇ ਤਹਿਸੀਲਦਾਰ ਹੁਸ਼ਿਆਰਪੁਰ ਮੁਰਦਾਬਾਦ ਤੇ ਨਾਰਿਆਂ ਨਾਲ ਮਿਨੀ ਸੈਕਟਰੀਏਟ ਗੂੰਜਣ ਤੇ ਲਾ ਦਿੱਤਾ । ਇਸ ਮੌਕੇ ਦੁਆਬਾ ਇੰਚਾਰਜ ਸੋਮਦੇਵ ਸੰਦੀ , ਦੁਆਬਾ ਪ੍ਰਧਾਨ ਅਮਰਜੀਤ ਸਿੰਘ , ਬਲੋਕ ਦੋ ਪ੍ਰਧਾਨ ਮਨਜੀਤ , ਸਿਟੀ ਵਾਈਸ ਪ੍ਰਧਾਨ ਧੋਤੀ ਹੁਸ਼ਿਆਰਪੁਰੀ , ਸੁਖਬੀਰ ਸਲਣ , ਅਮਰਜੀਤ ਸਿੰਘ , ਸੁਰਿੰਦਰ ਸਿੰਘ , ਅਨਿਲ ਕੁਮਾਰ , ਪਵਨ ਚੱਡਾ , ਅਸ਼ਾਂਕ ਕੁਮਾਰ , ਹਰਜੀਤ ਸਿੰਘ , ਛਵੀ , ਨਾਹਰ ਜੀ ,ਪਰਵੀਨ ਕੁਮਾਰ, ਕਰਨ ਸ਼ਰਮਾ , ਆਕਾਸ਼ਦੀਪ ਸਿੰਘ, ਤਰਨਵੀਰ ਸਿੰਘ ,ਸੁਧੀਰ ਠਾਕਰ, ਆਦ ਮੌਜੂਦ ਸਨ