ਛਠ ਪੂਜਾ ਕੁਦਰਤ ਪ੍ਰਤੀ ਕ੍ਰਿਤਗਤਾ ਦਾ ਪ੍ਰਤੀਕ ਹੈ : ਸੁਭਾਸ਼ ਗੋਰਿਆਂ
ਜਲੰਧਰ, 27 ਅਕਤੂਬਰ : ਅੱਜ ਛਠ ਪੂਜਾ ਸੇਵਾ ਸਮਿਤੀ ਵਲੋਂ ਤੀਸਰਾ ਸਾਲਾਨਾਂ ਛਠ ਪੂਜਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸੁਭਾਸ਼ ਗੋਰਿਆਂ ਨੇ ਹਾਜ਼ਰੀ ਭਰੀ ਅਤੇ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸੁਭਾਸ਼ ਗੋਰਿਆਂ ਨੇ ਕਿਹਾ ਕਿ ਛੱਠ ਪੂਜਾ ਸੂਰਜ ਦੇਵਤਾ ਅਤੇ ਮਾਤਾ ਛੱਠੀ ਨੂੰ ਸਮਰਪਿਤ ਆਸਥਾ ਦਾ ਮਹਾਪਰਵ ਹੈ, ਜੋ ਸਮਰਪਣ, ਸਫ਼ਾਈ ਅਤੇ ਸਮਾਜਕ ਇਕਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਡੀ ਭਾਰਤੀ ਸਭਿਆਚਾਰ ਦੀ ਗਹਿਰਾਈ ਅਤੇ ਕੁਦਰਤ ਪ੍ਰਤੀ ਕ੍ਰਿਤਗਤਾ ਦਾ ਪ੍ਰਤੀਕ ਹੈ। ਸੁਭਾਸ਼ ਗੋਰਿਆਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਅਤੇ ਸਫ਼ਾਈ ’ਤੇ ਖਾਸ ਧਿਆਨ ਦੇਣ।
ਉਨ੍ਹਾਂ ਕਿਹਾ ਕਿ ਮੰਤਰੀ ਮੋਹਿੰਦਰ ਭਗਤ ਜੀ ਦੀ ਪ੍ਰੇਰਣਾ ਨਾਲ ਜਲੰਧਰ ਵੈਸਟ ਵਿੱਚ ਹਰ ਧਾਰਮਿਕ ਅਤੇ ਸਭਿਆਚਾਰਕ ਸਮਾਰੋਹ ਨੂੰ ਪੂਰੇ ਆਦਰ ਅਤੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਆਪ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਹਰ ਸੰਭਵ ਸਹਿਯੋਗ ਦਿੰਦੀ ਰਹੇਗੀ।

ਇਸ ਮੌਕੇ ਉਹਨਾਂ ਨਾਲ ਜੋਗਿੰਦਰ ਭਗਤ,ਕਰਨ ਹੰਸ,ਅਸ਼ੋਕ ਮੋਵਾਲੀਆ,ਧਨਿਕ ਲਾਲ,ਦੀਪਕ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਨਿਵਾਸੀ ਮੌਜੂਦ ਸਨ। ਕਮੇਟੀ ਨੇ ਸੁਭਾਸ਼ ਗੋਰਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ।