You are currently viewing ਸਪੈਸ਼ਲ ਡੀ.ਜੀ.ਪੀ. ਸ਼੍ਰੀ ਰਾਮ ਸਿੰਘ, ਆਈ.ਪੀ.ਐਸ. ਦੀ ਅਗਵਾਈ ਹੇਠ ਜਲੰਧਰ ਸ਼ਹਿਰ ਵਿਚ ਟਾਰਗਟਡ CASO ਓਪਰੇਸ਼ਨ
Targeted CASO operation in jalandhar city under the leadership of special DGP shri ram singh, IPS

ਸਪੈਸ਼ਲ ਡੀ.ਜੀ.ਪੀ. ਸ਼੍ਰੀ ਰਾਮ ਸਿੰਘ, ਆਈ.ਪੀ.ਐਸ. ਦੀ ਅਗਵਾਈ ਹੇਠ ਜਲੰਧਰ ਸ਼ਹਿਰ ਵਿਚ ਟਾਰਗਟਡ CASO ਓਪਰੇਸ਼ਨ

ਜਲੰਧਰ, 22 ਜੁਲਾਈ 2025, ਸੰਦੀਪ – ਅੱਜ ਸਪੈਸ਼ਲ ਡੀ.ਜੀ.ਪੀ. (ਟੈਕਨੀਕਲ ਸਹਾਇਤਾ ਸੇਵਾਵਾਂ) ਸ਼੍ਰੀ ਰਾਮ ਸਿੰਘ, ਆਈ.ਪੀ.ਐਸ. ਅਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪਰੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚ ਇੱਕ ਟਾਰਗਟਡ CASO ਓਪਰੇਸ਼ਨ ਚਲਾਇਆ ਗਿਆ। ਇਸ ਓਪਰੇਸ਼ਨ ਦੌਰਾਨ ਸ਼ਹਿਰ ਦੇ 10 ਨਸ਼ਾ ਪ੍ਰਭਾਵਿਤ ਥਾਵਾਂ ’ਤੇ GO ਰੈਂਕ ਦੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ 110 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ।

ਇਸ ਓਪਰੇਸ਼ਨ ਦੇ ਨਤੀਜੇ ਵਜੋਂ ਹੇਠ ਲਿਖੀਆਂ ਪ੍ਰਾਪਤੀਆਂ ਹੋਈਆਂ:

7 ਐਫ.ਆਈ.ਆਰ. ਦਰਜ
9 ਵਿਅਕਤੀ ਗ੍ਰਿਫ਼ਤਾਰ

ਇਹ ਓਪਰੇਸ਼ਨ ਜਲੰਧਰ ਪੁਲਿਸ ਵੱਲੋਂ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਨਸ਼ਿਆਂ ਵਿਰੁੱਧ ਨਿਸ਼ਚਿਤ ਨਿਗਰਾਨੀ ਅਤੇ ਠੋਸ ਕਾਰਵਾਈ ਕਰਨੀ ਹੈ।

Leave a Reply