You are currently viewing ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਕਰਵਾਇਆ ਗਿਆ 22ਵਾਂ ਸਾਲਾਨਾ ਜਾਗਰਣ
22nd annual vigil organized by jai maa chhinmastika seva society

ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਕਰਵਾਇਆ ਗਿਆ 22ਵਾਂ ਸਾਲਾਨਾ ਜਾਗਰਣ

ਜਲੰਧਰ (ਰਾਜਕੁਮਾਰ ) ਜੈ ਮਾ ਛਿਨਮਸਤੀ ਕਾ ਸੇਵਾ ਸੁਸਾਇਟੀ ਬਸਤੀ ਸ਼ੇਖ ਜਲੰਧਰ ਵੱਲੋਂ ਅੱਜ ਦਿਨ ਸੋਮਵਾਰ 9 ਜੂਨ 2025 ਨੂੰ 22ਵਾਂ ਸਲਾਨਾ ਜਾਗਰਣ ਸੰਪੂਰਨ ਹੋ ਗਿਆ ਹੈ। ਜੋਂ ਕਿ ਹਰ ਸਾਲ ਦੀ ਤਰਾ ਇਸ ਵਾਰ ਵੀ ਵਾਰਡ ਨੋ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਦੀ ਅਗਵਾਈ ਵਿੱਚ ਕਰਵਾਇਆ ਗਿਆ।

ਇਸ ਜਾਗਰਣ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਦਮਸ਼੍ਰੀ ਵਿਜੇ ਚੋਪੜਾ (ਪੰਜਾਬ ਕੇਸਰੀ ਗਰੁੱਪ) ਸ਼੍ਰੀ ਅਵਿਨਾਸ਼ ਚੋਪੜਾ( ਪੰਜਾਬ ਕੇਸਰੀ ਗਰੁੱਪ) ਸਾਬਕਾ MP ਸੁਸ਼ੀਲ ਕੁਮਾਰ ਰਿੰਕੁ ਅਤੇ ਸਾਬਕਾ MLA ਸ਼ੀਤਲ ਅੰਗੂਰਾਲ਼ ਆਦਿ ਸ਼ਾਮਿਲ ਹੋਏ।

ਇਸ ਜਾਗਰਣ ਵਿੱਚ ਮਹੰਤ ਅਜੇ ਰਾਜਨ ਐਂਡ ਪਾਰਟੀ (ਜਲੰਧਰ ਵਾਲੇ), ਪਾਰਟੀ ਕਮਲ ਦੂਆ ਐਂਡ ਪਾਰਟੀ (ਜਲੰਧਰ ਵਾਲੇ), ਲਵ ਲਵੀਸ਼ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਵਲੋ ਸਾਰੀ ਸੰਗਤ ਨੂੰ ਮਾਤਾ ਦੇ ਸੋਹਣੇ ਸੋਹਣੇ ਭਜਨ ਸੁਣਾਏ ਗਏ।

ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ ਮਨਜੀਤ ਸਿੰਘ ਟੀਟੂ ਨੇ ਜਾਗਰਨ ਵਿੱਚ ਪਹੁੰਚੀ ਸਾਰੀ ਸੰਗਤ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ 25 ਤੋਂ 30 ਬੱਸਾ ਦਾ ਕਾਫ਼ਲਾ ਲਾਲਾ ਜਗਤ ਨਰਾਇਣ ਧਰਮਸ਼ਾਲਾ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਵਿਖੇ ਪਹੁੰਚਿਆ।

ਇਸ ਮੌਕੇ :- ਵਰਿੰਦਰ ਕੁਮਾਰ ਰਿੰਪਾ, ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਗੁਰਮੀਤ ਸਿੰਘ, ਸ. ਅਮਰਪ੍ਰੀਤ ਸਿੰਘ (ਰਿੰਕੂ), ਨਰਿੰਦਰ ਨੰਦਾ, ਗਗਨਦੀਪ ਗੋਰੀ, ਸੁਰਿੰਦਰ ਸ਼ਰਮਾ (ਪੱਪੂ), ਜੀਵਨ ਜੋਤੀ ਟੰਡਨ, ਵਿੱਕੀ ਸੂਰੀ, ਰਕੇਸ਼ ਕੁਮਾਰ, ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਪਿੰਕੀ ਜੁਲਕਾ, ਦਵਿੰਦਰ ਗੋਲਾ,  ਮਨਵਿੰਦਰ ਸਿੰਘ ਨਿਹੰਗ, ਪ੍ਰਿਤਪਾਲ ਸਿੰਘ ਨਿਹੰਗ, ਅਮਨਦੀਪ ਸਿੰਘ ਦੀਪੂ, ਅਸ਼ਵਨੀ ਅਟਵਾਲ, ਲਵਲੀ ਥਾਪਰ, ਦਵਿੰਦਰ ਸਿੰਘ ਬੰਟੀ, ਸੁਭਾਸ਼ ਕਪੂਰ, ਗੁਲਸ਼ਨ ਬਜਾਜ, ਓਂਕਾਰ ਸਿੰਘ, ਪੁਨੀਸ਼ ਅਰੋੜਾ, ਸੋਨੂ ਬਾਬਾ, ਵਿੱਕੀ ਘਈ, ਹੈਪੀ ਸੇਖੜੀ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਸਚਿਨ ਸਰੀਨ, ਪ੍ਰਿੰਸ, ਸਰੋਜ ਪਾਂਡੇ, ਰਿੰਕੂ ਡੀਪੂ, ਨੀਰਜ ਮੱਕੜ, ਡੀਪੂ ਬਾਕਸ, ਦੇਵਾ ਰਣਜੀਤ ਕੌਰ ਆਦਿ ਸ਼ਾਮਿਲ ਸਨ।

Leave a Reply